ਗੁਰਦੀਪ ਭੱਲੜੀ, ਨੰਗਲ : ਨੰਗਲ ਵਿਖੇ ਇਕ ਟੈਂਪੂ ਪਲਟਣ ਨਾਲ ਇਕ ਦਰਜਨ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਏਐੱਸਆਈ ਕੇਸ਼ਵ ਕੁਮਾਰ ਨੇ ਦੱਸਿਆ ਕਿ ਨੰਗਲ ਨੇੜਲੇ ਪਿੰਡ ਅਜੋਲੀ ਦੀ ਭੱਠਾ ਕਾਲੋਨੀ ਤੋਂ ਦਰਜਨ ਦੇ ਕਰੀਬ ਪਰਵਾਸੀ ਮਜ਼ਦੂਰ ਬਸੰਤ ਪੰਚਮੀ ਦੇ ਸਬੰਧ 'ਚ ਸਤਲੁਜ ਦਰਿਆ ਵਿਖੇ, ਸਰਸਵਤੀ ਮਾਤਾ ਦੀ ਮੂਰਤੀ ਜਲ ਪ੍ਰਵਾਹ ਕਰਨ ਲਈ ਟੈਂਪੂ 'ਚ ਸੀ ਜਾ ਰਹੇ ਸਨ, ਕਿ ਅਚਾਨਕ ਐੱਨਐੱਫਐੱਲ ਦੇ ਗੈਸਟ ਹਾਉੂਸ ਨੇੜੇ ਇਹ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ, ਜਿਸ ਵਿਚ ਦੋ ਨਬਾਲਿਗਾ ਸਮੇਤ 12 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਬੀਬੀਐੱਮਬੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 2 ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਖਮੀਆਂ ਦੀ ਸੂਚੀ:

ਪੰਚਕ, ਨਤੀਸ਼, ਸੁਖਦੇਵ, ਰਾਜੂ, ਪ੍ਰਮੋਦ, ਅਨਿੱਲ, ਸ਼ਿਵ, ਗੋਬਿੰਦ, ਰਾਜੇਸ਼, ਅਮਰ ਸਿੰਘ, ਕਮਲ, ਧਰਮਵੀਰ, ਮੁਕੇਸ਼ ਆਦਿ ਸ਼ਾਮਲ ਹਨ।