ਪ੍ਰਦੀਪ ਭਨੋਟ,ਨਵਾਂਸ਼ਹਿਰ : ਪੁਲਿਸ ਥਾਣਾ ਨਵਾਂਸ਼ਹਿਰ ਸਦਰ ਵਿਖੇ ਐੱਚਸੀ ਪਰਮਜੀਤ ਸਿੰਘ ਵੱਲੋਂ ਸ਼ਰਾਬ ਤਸਕਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਅੱਡਾ ਮੱਲਪੁਰ ਅੜਕਾਂ ਮੌਜੂਦ ਸੀ ਤਾਂ ਉਨ੍ਹਾਂ ਨੂੰ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਸੰਦੀਪ ਕੁਮਾਰ ਉਰਫ ਸੀਪਾ ਪੁੱਤਰ ਰਾਮ ਲਾਲ ਵਾਸੀ ਕਰੀਹਾ ਨਾਜਾਇਜ਼ ਤੌਰ 'ਤੇ ਪੀਰਾਂ ਦੀ ਥਾਂ ਕਰੀਹਾ ਨੇੜੇ ਸ਼ਰਾਬ ਵੇਚ ਰਿਹਾ ਹੈ। ਉਸ ਨੇ ਕਿਹਾ ਕਿ ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਉਸ ਨੂੰ ਫੜਿਆ ਜਾ ਸਕਦਾ ਹੈ। ਸੂਚਨਾ ਮਿਲਣ 'ਤੇ ਪੁਲਿਸ ਨੇ ਜਦੋਂ ਉਕਤ ਥਾਂ 'ਤੇ ਛਾਪੇਮਾਰੀ ਕੀਤੀ ਗਈ ਤਾਂ ਸੰਦੀਪ ਕੁਮਾਰ ਉਕਤ ਨੂੰ ਮੌਕੇ 'ਤੇ ਗਿ੍ਫਤਾਰ ਕਰਕੇ ਉਸ ਪਾਸੋਂ 10 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਕਰੇਜ਼ੀ ਰੋਮੀਓ ਬਰਾਮਦ ਹੋਈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਗਈ ਹੈ।