ਅਭੀ ਰਾਣਾ, ਨੰਗਲ : ਸਾਹਿਤਕਾਰ ਬਲਬੀਰ ਸੈਣੀ ਦੀ ਕਾਵਿ ਸੰਗ੍ਹਿ ਪੁਸਤਕ 'ਕਿਰਚਾਂÎ ਤੇ ਕਲੀਆਂ' ਦੀ ਘੁੰਢ ਚੁਕਾਈ ਲਈ ਅੱਜ ਇਤਿਹਾਸਿਕ ਗੁਰਦਵਾਰਾ ਘਾਟ ਸਾਹਿਬ ਨੰਗਲ ਵਿਖੇ ਇਕ ਸਾਹਿਤਕ ਪ੍ਰਰੋਗਰਾਮ ਕਰਵਾਇਆ ਗਿਆ ਇਸ ਮੌਕੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਾਜੇਸ਼ ਚੌਧਰੀ, ਵਪਾਰ ਮੰਡਲ ਮੇਨ ਮਾਰਕੀਟ ਦੇ ਪ੍ਰਧਾਨ ਰਾਕੇਸ਼ ਨਈਅਰ ਤੇ ਮੈਡਮ ਕੈਲਾਸ਼ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ।

ਇਸ ਮੌਕੇ ਸਾਹਿਤਕਾਰ ਨਵਾਬ ਫੈਸਲ ਖਾਨ ਤੇ ਮੈਡਮ ਕੈਲਾਸ਼ ਠਾਕੂਰ ਨੇ ਆਪਣੇ ਪਰਚੇ ਨੇ ਪਰਚਾ ਪੜ੍ਹ ਕੇ ਸਾਹਿਤਕਾਰ ਬਲਵੀਰ ਸੈਣੀ ਨੂੰ ਵਧਾਈ ਦਿੱਤੀ ਇਸ ਮੌਕੇ ਇਲਾਕੇ ਦੇ ਨਾਮਵਰ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਆਏ ਹੋਏ ਮਹਿਮਾਨਾਂ ਦਾ ਮਨ ਮੋਹਿਆ ਜ਼ਿਕਰਯੋਗ ਹੈ ਕਿ ਸਾਹਿਤਕਾਰ ਬਲਵੀਰ ਸੈਣੀ ਇਕ ਦਰਜਨ ਤੋਂ ਵੱਧ ਪੁਸਤਕਾਂ ਲਿਖ ਚੁੱਕੇ ਹਨ ਇਸ ਮੌਕੇ ਰਾਜੀ ਖੰਨਾ, ਮਾ. ਨਾਨਕ ਸਿੰਘ, ਡਾ. ਅਸ਼ੋਕ ਕੁਮਾਰ, ਰਾਜ ਸਿੰਘ ਨੰਗਲ, ਦਵਿੰਦਰ ਸ਼ਰਮਾ, ਰਾਕੇਸ਼ ਵਰਮਾ, ਸੰਜੀਵ ਕੁਰਾਲੀਆ, ਓਪੀ ਪੁਰੀ, ਮੈਡਮ ਕੁਲਵਿੰਦਰ ਕੌਰ, ਮੈਡਮ ਰੈਨੂੰ ਕੋਸ਼ਲ, ਸਟੈਟ ਅਵਾਰਡੀ ਵਿਕਾਸ ਵਰਮਾ ਅਤੇ ਮਨਮੋਹਨ ਸਿੰਘ, ਜਸਪਾਲ ਸਿੰਘ, ਗੁਰਪ੍ਰਰੀਤ ਗਰੇਵਾਲ, ਠੇਕੇਦਾਰ ਰਜਿੰਦਰ ਸਿੰਘ, ਪਰਮਜੀਤ ਸੈਣੀ, ਧਿਆਨੂੰ ਠਾਕੂਰ ਤੇ ਹੋਰ ਵੀ ਮੌਜੂਦ ਸਨ।

ਫੋਟੋ -18ਆਰਪੀਆਰ 233ਪੀ

ਸਾਹਿਤਕਾਰ ਬਲਵੀਰ ਸੈਣੀ ਦੀ ਪੁਸਤਕ 'ਕਿਰਚਾਂ ਤੇ ਕਲੀਆਂ' ਦੀ ਘੁੰਢ ਚੁਕਾਈ ਕਰਦੇ ਹੋਏ ਮੁੱਖ ਮਹਿਮਾਨ।