ਜਲੰਧਰ : ਫਗਵਾੜਾ ਰੋਡ 'ਤੇ ਮੋਦੀ ਰਿਜ਼ਾਰਟ ਤੋਂ ਕੁਝ ਹੀ ਦੂਰ ਤੇਜ਼ ਰਫ਼ਤਾਰ ਫੋਰਡ ਇੰਡੈਵਰ ਦਾ ਅਗਲਾ ਟਾਇਰ ਨਿਕਲਣ ਕਾਰਨ ਹੋਏ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ। ਗੱਡੀ 'ਚ ਸਵਾਰ ਤਿੰਨ ਹੋਰ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਮ੍ਰਿਤਕ ਨੌਜਵਾਨ ਦੀ ਪਛਾਣ ਸੁਲਤਾਨਪੁਰ ਦੇ ਪਿੰਡ ਬੇਤੀਆ ਨਿਵਾਸੀ ਨੂਰ ਸਿੰਘ ਵਜੋਂ ਹੋਈ ਹੈ। ਗੱਡੀ ਸਵਾਰ ਨੂਰ ਸਿੰਘ ਦੇ ਹੋਰ ਤਿੰਨ ਸਾਥੀਆਂ ਦਲਬੀਰ ਸਿੰਘ, ਰੋਬਿਨ ਪ੍ਰੀਤ ਅਤੇ ਸ਼ਮਸ਼ੇਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਮੁਤਾਬਿਕ ਨੂਰ ਸਿੰਘ ਸਮੇਤ ਚਾਰ ਨੌਜਵਾਨ ਸੋਮਵਾਰ ਦੇਰ ਰਾਤ ਹਵੇਲੀ ਤੋ ਖਾਣਾ ਖਾ ਕੇ ਆਪਣੀ ਫੋਰਡ ਇੰਡੈਵਰ ਗੱਡੀ 'ਚ ਜਲੰਧਰ ਵੱਲ ਆ ਰਹੇ ਸਨ। ਇਸ ਦੌਰਾਨ ਕਿਸੇ ਕਾਰਨ ਉਨ੍ਹਾਂ ਦੀ ਗੱਡੀ ਦਾ ਅਗਲਾ ਟਾਇਰ ਨਿਕਲ ਗਿਆ ਤੇ ਗੱਡੀ ਬੇਕਾਬੂ ਹੋ ਕੇ ਹਾਈਵੇਅ ਦੀ ਰੇਲਿੰਗ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ ਮੌਕੇ 'ਤਕੇ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਨੂਰ ਸਿੰਘ ਨੂੰ ਮ੍ਰਿਤ ਐਲਾਨ ਦਿੱਤਾ।

ਥਾਣਾ ਕੈਂਟ ਦੇ ਐੱਸਐੱਚਓ ਕੁਲਬੀਰ ਸਿੰਘ ਨੇ ਕਿਹਾ ਕਿ ਤਿੰਨਾਂ ਜ਼ਖ਼ਮੀਆਂ ਦੀ ਹਾਲਤ 'ਚ ਸੁਧਾਰ ਆਉਣ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਬਿਆਨ ਦਰਜ ਕਰੇਗੀ। ਫਿਲਹਾਲ ਪੁਲਿਸ ਨੇ ਨੌਜਵਾਨ ਨੂਰ ਸਿੰਘ ਦੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।

Posted By: Seema Anand