ਪੰਜਾਬੀ ਜਾਗਰਣ ਟੀਮ, ਫਗਵਾੜਾ : ਬੀਤੇ ਕਈ ਦਿਨਾਂ ਤੋਂ ਸ਼ਿਵਪੁਰੀ ਸ਼ਾਮ ਨਗਰ ਪੀਪਾ ਰੰਗੀ ਦੇ ਵਸਨੀਕ ਉਲਟੀਆਂ ਤੇ ਦਸਤ ਦੀ ਬਿਮਾਰੀ ਤੋਂ ਪੀੜਿਤ ਹੋ ਕੇ ਸਿਵਲ ਹਸਪਤਾਲ ਅਤੇ ਹੋਰ ਫਗਵਾੜਾ ਦੇ ਨਜ਼ਦੀਕੀ ਹਸਪਤਾਲਾਂ ਵਿਚ ਪੁੱਜ ਰਹੇ ਹਨ ਜਿਨ੍ਹਾਂ ਵਿਚੋਂ ਇਕ ਮਹਿਲਾ ਰਾਜ ਰਾਣੀ ਪਤਨੀ ਨਿਰਮਲ ਵਾਸੀ ਪੀਪਾ ਰੰਗੀ ਜੋ ਕਿ ਗਾਂਧੀ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਸੀ ਦੇ ਖ਼ਤਮ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਦੋਂ ਪੰਜਾਬੀ ਜਾਗਰਣ ਟੀਮ ਨੇ ਮੌਕੇ 'ਤੇ ਜਾ ਕੇ ਮ੍ਰਿਤਕ ਮਹਿਲਾ ਰਾਜ ਰਾਣੀ ਦੇ ਪਤੀ ਨਿਰਮਲ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਨੇ ਦੱਸਿਆ ਕਿ ਉਸ ਦੀ ਪਤਨੀ ਬੀਤੇ ਛੇ ਸੱਤ ਦਿਨਾਂ ਤੋਂ ਦਸਤ ਅਤੇ ਉਲਟੀਆਂ ਦੀ ਬਿਮਾਰੀ ਨਾਲ ਗਾਂਧੀ ਹਸਪਤਾਲ ਵਿਚ ਜ਼ੇਰੇ ਇਲਾਜ ਸੀ ਜਿਸ ਦੀ ਅੱਜ ਮੌਤ ਹੋ ਗਈ ਉਸ ਦੀ ਪਤਨੀ ਵੀ ਉਲਟੀਆਂ ਤੇ ਦਸਤ ਦੀ ਬਿਮਾਰੀ ਕਾਰਨ ਗੰਭੀਰ ਬੀਮਾਰ ਹੋ ਗਈ ਸੀ ਜਿਸ ਨੂੰ ਗਾਂਧੀ ਹਸਪਤਾਲ ਫਗਵਾੜਾ ਇਲਾਜ ਲਈ ਲਿਆਂਦਾ ਗਿਆ। ਜਿੱਥੇ ਉਸਦੀ ਮੌਤ ਹੋ ਗਈ। ਨਿਰਮਲ ਨੇ ਦੱਸਿਆ ਕਿ ਪੂਰੇ ਮੁਹੱਲੇ ਵਿਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ ਜਿਸ ਨੂੰ ਪੀ ਕੇ ਲਗਪਗ ਸਾਰੇ ਘਰਾਂ ਦੇ ਲੋਕ ਕਾਫ਼ੀ ਬਿਮਾਰ ਹਨ । ਮੌਕੇ 'ਤੇ ਮੌਜੂਦ ਮੁਹੱਲਾ ਵਾਸੀ ਜੀਤ ਰਾਮ ਨੇ ਦੱਸਿਆ ਕਿ ਹਾਲੇ ਤਕ ਇਨ੍ਹਾਂ ਮੁਹੱਲਿਆਂ ਵਿਚ ਅੱਧੀ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹਰ ਘਰ ਵਿਚ ਇਕ ਦੋ ਮਰੀਜ਼ ਬਿਮਾਰ ਹਨ ਸੈਂਕੜੇ ਦੀ ਗਿਣਤੀ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਹਨ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਇਲਾਕਿਆਂ ਦੇ ਲੋਕ ਆਰਥਿਕ ਮੰਦੀ ਨਾਲ ਜੂਝ ਰਹੇ ਹਨ ਅਤੇ ਉੱਪਰੋਂ ਬਿਮਾਰੀ ਮਹਾਂਮਾਰੀ ਦਾ ਰੂਪ ਲੈ ਚੁੱਕੀ ਹੈ ਮਰੀਜ਼ਾਂ ਦੀ ਹਾਲਤ ਨੂੰ ਦੇਖਦੇ ਹੋਏ ਜਦੋਂ ਪ੍ਰਾਈਵੇਟ ਹਸਪਤਾਲਾਂ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਮਰੀਜ਼ ਵੀ ਨਹੀਂ ਬਚ ਰਿਹਾ ਅਤੇ ਹਜ਼ਾਰਾਂ ਦਾ ਬਿਲ ਭਰਨ ਵਿੱਚ ਅਸਮਰੱਥ ਲੋਕ ਮ੍ਰਿਤਕ ਦੇਹ ਨੂੰ ਲਿਜਾਣ ਲਈ ਮੁਹੱਲਾ ਵਾਸੀਆਂ ਦੀ ਮਦਦ ਨਾਲ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰ ਰਹੇ ਹਨ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਰਪਾ ਕਰਕੇ ਇਨ੍ਹਾਂ ਇਲਾਕਿਆਂ ਦਾ ਜਲਦ ਕੋਈ ਹੱਲ ਕੀਤਾ ਜਾਵੇ ਸਮਾਜ ਸੇਵਕ ਝਿਰਮਲ ਸਿੰਘ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਾਲੇ ਲੋਕ ਵੀ ਪੀਣ ਵਾਲੇ ਪਾਣੀ ਦੇ ਬਿੱਲ ਅਦਾ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਨਗਰ ਨਿਗਮ ਵੱਲੋਂ ਸਾਫ ਪਾਣੀ ਪੀਣ ਲਈ ਮੁਹੱਈਆ ਕਰਵਾਇਆ ਜਾਵੇਗਾ ਪਰ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ ਰੋਜ਼ਾਨਾ ਅਨੇਕਾਂ ਮਰੀਜ਼ ਸਿਵਲ ਹਸਪਤਾਲ ਵਿੱਚ ਦਾਖ਼ਲ ਹੋ ਰਹੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਉਨ੍ਹਾਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਟੀਮਾਂ ਬਣਾ ਕੇ ਘਰਾਂ ਵਿੱਚ ਲੋਕਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ । ਇਹ ਸਿਰਫ਼ ਸ਼ੁਰੂ ਹੋਏ ਰੁਝਾਨ ਹਨ ਜੇਕਰ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਾ ਦਿੱਤਾ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਜਾਨਾਂ ਜਾ ਸਕਦੀਆਂ ਹਨ ।

Posted By: Ravneet Kaur