ਯਤਿਨ ਸ਼ਰਮਾ, ਫਗਵਾੜਾ :- ਫਗਵਾੜਾ ਸ਼ਹਿਰ ਵਿੱਚ ਬੁੱਧਵਾਰ ਬੀਤੀ ਦੇਰ ਰਾਤ ਨੂੰ ਚੋਰਾਂ ਨੇ ਥਾਨਾ ਸਤਨਾਮਪੁਰਾ ਤੋਂ ਕੁੱਝ ਹੀ ਦੂਰੀ 'ਤੇ ਇੱਕ ਕੱਪੜੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਾਰੀ ਦੁਕਾਨ ਸਾਫ ਕਰ ਦਿੱਤੀ ਹੈ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰ ਅੱਠ ਲੱਖ ਰੂਪਏ ਦੇ ਕੱਪੜੇ ਦੁਕਾਨ ਤੋਂ ਚੋਰੀ ਕਰ ਕੇ ਲੈ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਲੀਆ ਟ੍ਰੇਂਡ ਸ਼ੋਅਰੂਮ ਦੇ ਮਾਲਿਕ ਵਿਨੋਦ ਵਾਲੀਆ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਬੁੱਧਵਾਰ ਰਾਤ ਨੂੰ 9 ਵਜੇ ਦੇ ਕਰੀਬ ਦੁਕਾਨ ਬੰਦ ਕਰ ਘਰ ਚਲੇ ਗਏ ਸਨ, ਜਦੋਂ ਉਨ੍ਹਾਂ ਨੇ ਸਵੇਰੇ ਦੁਕਾਨ 'ਤੇ ਆਕੇ ਵੇਖਿਆ ਤਾਂ ਚੋਰ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਤੋਂ ਸਾਰੇ ਮਹਿੰਗੇ ਕੱਪੜੇ ਚੋਰੀ ਕਰ ਲਏ, ਜੋ ਕਰੀਬ 8 ਲੱਖ ਰੂਪਏ ਦੇ ਸਨ।

ਉਨ੍ਹਾਂ ਨੇ ਘਟਨਾ ਸਬੰਧੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ, ਜਿਸ ਉਪਰਾਂਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted By: Amita Verma