ਸ਼ੁੱਕਰਵਾਰ ਦੇਰ ਰਾਤ ਫਗਵਾੜਾ ਵਿਖੇ ਦੋ ਧਿਰਾਂ ਵਿਚ ਹਿੰਸਕ ਝੜਪ ਤੋਂ ਬਾਅਦ ਸ਼ਨਿਚਰਵਾਰ ਸਵੇਰੇ ਵੀ ਅੰਦਰ ਹੀ ਅੰਦਰ ਮਾਹੌਲ ਤਣਾਅਪੁਰ ਬਣਿਆ ਹੋਇਆ ਹੈ। ਹਾਲਾਂਕਿ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹ ਗਏ ਹਨ ਪਰ ਅੰਦਰੋ-ਅੰਦਰੀਂ ਡਰ ਬਰਕਰਾਰ ਹੈ ਕਿ ਕਿਤੇ ਫਿਰ ਕੋਈ ਝੜਪ ਨਾ ਹੋ ਜਾਵੇ। ਇਸ ਕਾਰਨ ਬਾਜ਼ਾਰ ਵੀ ਆਮ ਦਿਨਾਂ ਤੋਂ ਕੁਝ ਦੇਰੀ ਨਾਲ ਹੀ ਖੁੱਲ੍ਹੇ ਹਨ।

ਉੱਥੇ ਇਸ ਮਾਮਲੇ 'ਚ ਫਗਵਾੜਾ ਪੁਲਿਸ ਨੇ ਇਹਤਿਆਰ ਵਜੋਂ ਫਗਵਾੜਾ ਦੀਆਂ ਮੁੱਖ ਥਾਵਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ। ਹਾਲਾਂਕਿ ਪੁਲਿਸ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕਰ ਰਹੀ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ 'ਚ ਪੁਲਿਸ ਨੇ ਰਾਹੁਲ ਕਰਵਲ ਨਾਂ ਦੇ ਨੌਜਵਾਨ ਨੂੰ ਰਾਤ ਤੋਂ ਹੀ ਨਜ਼ਰਬੰਦ ਕੀਤਾ ਹੋਇਆ ਹੈ ਜਿਸ ਦੀ ਕੁਝ ਦੇਰ ਵਿਚ ਚੁੱਪ-ਚਪੀਤੇ ਗ੍ਰਿਫ਼ਤਾਰੀ ਦਿਖਾ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਜਾਵੇਗਾ।

Posted By: Seema Anand