ਅਮਰ ਪਾਸੀ, ਫਗਵਾੜਾ : ਦੇਸ਼ ਭਰ ਵਿਚ ਕਰੋਨਾਂ ਵਾਇਰਸ ਨੂੰ ਲੈਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਲਗਾਤਾਰ ਕਰਫਿਊ ਜਾਰੀ ਕੀਤਾ ਜਾ ਰਿਹਾ ਹੈ ਉਸੇ ਤਰਾਹ ਹੀ ਫਗਵਾੜਾ ਵਿਚ ਵੀ ਲਗਾਤਾਰ ਕਰਫਿਊ ਜਾਰੀ ਹੈ। ਜਿਥੇ ਪ੍ਰਸ਼ਾਸ਼ਨ ਵਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀਂ ਹੈ ਕਿ ਆਪਣੇ-ਆਪਣੇ ਘਰਾਂ ਵਿਚ ਹੀ ਰਹੋ ਅਤੇ ਘਰਾਂ ਤੋਂ ਬਾਹਰ ਨਾ ਜਾਓ ਤਾ ਜੋ ਇਸ ਕਰੋਂਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ ਅਤੇ ਇਸ ਕਰਫਿਊ ਦੌਰਾਨ ਲੋਕਾਂ ਦਾ ਘਰਾਂ ਵਿੱਚੋ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ ਅਤੇ ਕੋਈ ਵੀ ਗਰੀਬ ਪਰਿਵਾਰ ਆਪਣੀ ਲੋੜੀਂਦੀ ਘਰੇਲੂ ਚੀਜ ਲੈਣ ਲਈ ਬਾਹਰ ਨਿਕਲਦਾ ਹੈ ਤਾ ਪੁਲਿਸ ਵਲੋਂ ਉਸ ਉਪਰ ਲਾਠੀ ਚਾਰਜ ਵੀ ਕੀਤਾ ਜਾ ਰਿਹਾ ਜਿਸ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਤੋਂ ਬਾਅਦ ਫਗਵਾੜਾ ਸ਼ਹਿਰ ਦੇ ਕਈ ਗਰੀਬ ਪਰਿਵਾਰ ਪੁਲਿਸ ਦੀ ਮਾਰ ਕਾਰਨ ਭੁੱਖੇ ਸੋਨ ਲਈ ਵੀ ਮਜਬੂਰ ਹੋ ਗੁਏ ਹਨ ਪਰ ਕੁਲਥਮ ਟਰੈਵਲ ਦੇ ਮਾਲਕ ਯਸ਼ਪਾਲ ਅਟਵਾਲ ਅਤੇ ਸਮਾਜ ਸੇਵੀ ਅਸ਼ਵਨੀ ਬਘਾਣੀਆਂ ਵਲੋਂ ਅੱਜ 60 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਪਰ ਕੁਲਥਮ ਟਰੈਵਲ ਮਾਲਕ ਯਸ਼ਪਾਲ ਅਟਵਾਲ ਦਾ ਕਹਿਣਾ ਹੈ ਕਿ ਸਾਡੇ ਵਲੋਂ ਰੋਜ ਕਰੀਬ 50 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਾ ਰਿਹਾ ਹੈ ਅਤੇ ਓਹਨਾ ਕਿਹਾ ਕਿ ਸਾਡੇ ਵਲੋਂ ਗਰੀਬ ਪਰਿਵਾਰਾਂ ਲਈ ਲਗਾਤਾਰ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ ਜਿਵੇਂ ਕਿ ਲੋੜਵੰਦ ਪਰਿਵਾਰ ਨੂੰ ਦਵਾਈਆਂ ਹੋਵੇ ਜਾ ਸੇਨੇਟਾਈਜ ਹੋਵੇ ਓਹਨਾ ਲੋਕਾਂ ਨੂੰ ਕਿਹਾ ਕਿ ਕਿਸੇ ਚੀਜ ਦੀ ਵੀ ਮੁਹੱਲਾ ਵਾਸੀਆਂ ਜਾ ਸ਼ਹਿਰ ਵਾਸੀਆਂ ਜਿਵੇਂ ਕਿ ਲੋੜਵੰਦ ਪਰਿਵਾਰਾਂ ਨੂੰ ਜਰੂਰਤ ਹੋਵੇਗੀ ਅਸੀਂ ਹਰ ਵੇਲੇ ਓਹਨਾ ਲਈ ਮੋਢੇ ਨਾਲ ਮੋਢਾ ਲਗਾ ਕੇ ਤਿਆਰ ਰਹਾਂਗੇ ਕੁਲਥਮ ਟਰੈਵਲ ਦੇ ਮਾਲਕ ਯਸ਼ਪਾਲ ਅਟਵਾਲ ਦਾ ਇਹ ਵੀ ਕਹਿਣਾ ਹੈ ਕਿ ਇਹੀ ਦੁਨੀਆਂ ਦੀ ਸਭ ਤੋਂ ਵੱਡੀ ਸੇਵਾ ਹੈ ਸਾਨੂ ਆਪਣੇ ਘਰ ਰਹਿ ਕੇ ਆਪਣੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਮਿੱਲ ਜੁਲ ਕੇ ਰਹਿਣਾ ਚਾਹੀਦਾ ਹੈ ਨਾਲ ਓਹਨਾ ਇਲਾਕਾ ਵਾਸੀਆਂ ਨੂੰ ਅਪੀਲ ਕਰ ਕੇ ਕਿਹਾ ਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਰਹਿੰਦੇ ਗਰੀਬ ਪਰਿਵਾਰ ਦੀ ਮਦਦ ਜਰੂਰ ਕਰੋ ਅਤੇ ਆਪਣੇ ਮੂੰਹ ਤੇ ਮਾਸਕ ਲਗਾਤਾਰ ਲਗਾ ਕੇ ਰੱਖੀਏ ਅਤੇ ਸਾਨੂ ਹੱਥ ਮਿਲਾਉਣ ਦੀ ਬਜਾਏ ਨਮਸਤੇ ਸਤਿ ਸ੍ਰੀ ਅਕਾਲ ਜਾ ਫਤਿਹ ਬੁਲਾਈਏ ਨਾਲ ਓਹਨਾ ਅਖੀਰ ਵਿਚ ਫਗਵਾੜਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਅਸੀਂ ਪ੍ਰਸ਼ਾਸ਼ਨ ਦੇ ਦਿਤੇ ਹੋਏ ਹੁਕਮਾਂ ਦੀ ਪਾਲਣਾ ਕਰੀਏ ਅਤੇ ਇਸ ਭਿਆਨਕ ਬਿਮਾਰੀ ਤੋਂ ਰਾਹਤ ਪਾ ਸਕੀਏ ਇਸ ਮੌਕੇ ਤੇ ਪ੍ਰਵੀਨ ਕੁਮਾਰ ,ਕਮਲਜੀਤ ਕੁਲਥਮ ,ਜਗਰਾਜ ਨਾਹਰ ,ਵਿਰਾਜ ਅਟਵਾਲ ,ਪਿਆਰਾ ਲਾਲ ਅਟਵਾਲ ,ਬਿੰਦੂ ਬਘਾਣੀਆਂ ,ਹਰਿ ਪ੍ਰਸ਼ਾਸਦ ,ਆਦਿ ਹਾਜਰ ਸਨ।

Posted By: Rajnish Kaur