v> ਵਿਜੇ ਸੋਨੀ, ਫਗਵਾੜਾ : ਜਲਧੰਰ ਫਗਵਾੜਾ ਰਾਸ਼ਟਰੀ ਰਾਜ ਮਾਰਗ 'ਤੇ ਹੋਟਲ ਕਲੱਬ ਕਬਾਨਾ ਦੇ ਨਜ਼ਦੀਕ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਜਿਸ 'ਚ ਇਕ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਤੇ ਬਾਕੀ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਹਨ।


ਮਿਲੀ ਜਾਣਕਾਰੀ ਮੁਤਾਬਿਕ ਸ਼ਾਦੀ ਲਾਲ ਆਪਣੇ ਭਰਾ ਰਵਿੰਦਰ ਪਿਤਾ ਸੋਮਨਾਥ ਨਾਲ ਜੰਮੂ ਤੋਂ ਲੁਧਿਆਣਾ ਡੀਐੱਮਸੀ ਹਸਪਤਾਲ ਦਵਾਈ ਲੈਣ ਜਾ ਰਹੇ ਸਨ ਤੇ ਅਚਾਨਕ ਉਨ੍ਹਾਂ ਦੀ ਕਲੱਬ ਕਬਾਨਾ ਨਜ਼ਦੀਕ ਡਿਵਾਈਡਰ ਨਾਲ ਗੱਡੀ ਟਕਰਾਕੇ ਦੂਜੇ ਮਾਰਗ 'ਤੇ ਚਲ ਰਹੇ ਟਰੱਕ ਨਾਲ ਟਕਰਾ ਗਈ। ਇਸ ਦਰਦਨਾਕ ਹਾਦਸੇ 'ਚ ਸੋਮਨਾਥ ਨਾਮ ਦੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਬਾਕੀ ਦੋਵਾਂ ਭਰਾਵਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ ਹੈ।

Posted By: Jaskamal