ਵਿਜੇ ਸੋਨੀ, ਫਗਵਾੜਾ : ਥਾਣਾ ਸਿਟੀ ਫਗਵਾੜਾ ਪੁਲਿਸ ਨੇ ਦੁਜੀ ਵਾਰ ਆਸ਼ੂ ਦੀ ਹੱਟੀ ਦੇ ਮਾਲਕ ਆਸ਼ੂ ਦੁੱਗਲ ਉਰਫ ਅਰਮੇਸ਼ ਕੁਮਾਰ 'ਤੇ ਮਾਮਲਾ ਦਰਜ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਆਸ਼ੂ ਦੀ ਹੱਟੀ ਦੇ ਮਾਲਕ ਆਸ਼ੂ ਦੁੱਗਲ ਨੇ ਸ਼ੋਸ਼ਲ ਮੀਡੀਆ ਗਰੁੱਪ 'ਚ ਕੋਈ ਸੇਲ ਦੀ ਆਫਰ ਪਾ ਦਿੱਤੀ ਉਸ ਸੇਲ ਦਾ ਲਾਹਾ ਪ੍ਰਾਪਤ ਕਰਨ ਲਈ ਆਸ਼ੂ ਦੀ ਹੱਟੀ ਲਾਗੇ ਰਾਤ ਕਰੀਬ ਇਕ ਵਜੇ ਤੋਂ ਹੀ ਬਹੁਤ ਹੀ ਜ਼ਿਆਦਾ ਭੀੜ ਇਕੱਠੀ ਹੋਣ ਲੱਗੀ ਤੇ ਤਿੰਨ ਵਜਦਿਆਂ ਸੈਂਕੜੇ ਲੋਕ ਦੁਕਾਨ ਦੇ ਬਾਹਰ ਇਕੱਠੇ ਹੋ ਗਏ। ਜਿਸ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਲੋਕਾਂ ਨੂੰ ਘਰਾਂ ਨੂੰ ਵਾਪਿਸ ਭੇਜਿਆ।

ਜਾਣਕਾਰੀ ਦਿੰਦਿਆਂ ਏਐੱਸਆਈ ਗੁਰਵਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਸ਼ੂ ਦੀ ਹੱਟੀ 'ਤੇ ਸੈਕੜੇ ਲੋਕਾਂ ਦੀ ਭੀੜ ਇਕਠੀ ਹੋਈ ਹੈ ਜਦੋਂ ਜਾ ਕੇ ਮੌਕਾ ਦੇਖਿਆਂ ਤਾਂ ਦੁਕਾਨ ਤੋਂ ਬਾਹਰ ਸੜਕ ਤਕ ਲੋਕ ਇਕੱਠੇ ਹੋਏ ਪਏ ਸਨ ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਸੀ। ਮੌਕੇ 'ਤੇ ਪੁਜ ਕੇ ਇਕਠੇ ਹੋਏ ਲੋਕਾਂ ਨੂੰ ਘਰਾਂ ਨੂੰ ਵਾਪਿਸ ਭੇਜਿਆ ਤੇ ਮਾਲਕ 'ਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪਹਿਲ਼ਾਂ ਵੀ ਇਸ ਦੁਕਾਨਦਾਰ ਵਲੋ ਇਸੇ ਤਰਾ ਬੱਸ ਸਟੈਂਡ ਲਾਗੇ ਕੋਰੋਨਾ ਮਹਾਮਾਰੀ ਦੌਰਾਨ ਭੀੜ ਇਕਠੀ ਕੀਤੀ ਹੋਈ ਸੀ ਉਸ ਸਮੇ ਵੀ ਉੇਕਤ ਦੁਕਾਨਦਾਰ ਦੇ 188 ਦਾ ਮਾਮਲਾ ਦਰਜ ਕੀਤਾ ਗਿਆ ਸੀ । ਹੁਣ ਕੀ ਕਾਰਣ ਹੈ ਕਿ ਉਹ ਹਮੇਸ਼ਾ ਕਾਨੂੰਨ ਦੀ ਉਲੰਘਨਾ ਕਰ ਰਿਹਾ ਹੈ ਤੇ ਪ੍ਰਸ਼ਾਸਨ ਸਿਰਫ 188 ਦਾ ਮਾਮਲਾ ਦਰਜ ਕਰਕੇ ਉਸਨੂੰ ਬਖਸ਼ ਰਿਹਾ ਹੈ।ਬਜਾਰ ਦੇ ਸਾਰੇ ਦੁਕਾਨਦਾਰ ਸੁੱਤੇ ਪਏ ਸਨ ਫੇਰ ਅਜਿਹਾ ਕੀ ਕਾਰਣ ਹੈ ਕਿ ਆਸ਼ੁ ਦੀ ਹੱਟੀ ਨੂੰ ਰਾਤ ਸਮੇ ਹੀ ਸੇਲ ਲਗਾਉਣਾ ਜਰੂਰੀ ਸੀ।ਕਾਰਣ ਕੋਈ ਵੀ ਹੋਵੇ ਉਕਤ ਦੁਕਨਦਾਰ ਕਾਰਣ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਸੀ ਅਤੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਸੀ ਜਿਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਗੰਭੀਰਤਾ ਦਾ ਦੇਖਣਾ ਪਵੇਗਾ।

Posted By: Amita Verma