v> ਕਪੂਰਥਲਾ : ਫਗਵਾੜਾ 'ਚ ਪੰਜਾਬ ਨੈਸ਼ਨਲ ਬੈਂਕ (PNB) ਦੀ ਹੁਸ਼ਿਆਰਪੁਰ ਰੋਡ ਸਥਿਤ ਬ੍ਰਾਂਚ 'ਚ ਮੰਗਲਵਾਰ ਦੁਪਹਿਰੇ ਅਚਾਨਕ ਪੰਜ ਹਥਿਆਰਬੰਦ ਲੁਟੇਰੇ ਵੜ ਗਏ। ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ 'ਤੇ ਮੁਲਾਜ਼ਮਾਂ ਤੇ ਉੱਥੇ ਮੌਜੂਦ ਗਾਹਕਾਂ ਨੂੰ ਧਮਕਾਇਆ ਤੇ ਉਨ੍ਹਾਂ ਦੇ ਮੋਬਾਈਲ ਫੋਨ ਲੈ ਲਏ। ਇਸ ਤੋਂ ਬਾਅਦ ਸੱਤ ਲੱਖ ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।

ਲੁਟੇਰੇ ਇਕ ਚਿੱਟੇ ਰੰਗ ਦੀ ਕਾਰ 'ਚ ਆਏ ਸਨ। ਬੈਂਕ 'ਚ ਵੜਦੇ ਸਾਰ ਹੀ ਉਹ ਪਿਸਤੌਲ ਲਹਿਰਾਉਣ ਲੱਗੇ ਅਤੇ ਮੁਲਾਜ਼ਮਾਂ ਤੇ ਗਾਹਕਾਂ ਦੇ ਫੋਨ ਖੋਹਣ ਲੱਗੇ। ਇਸ ਤੋਂ ਬਾਅਦ ਉਨ੍ਹਾਂ ਮੁਲਾਜ਼ਮਾਂ ਤੇ ਗਾਹਕਾਂ ਨੂੰ ਗੰਨ-ਪੁਆਇੰਟ 'ਤੇ ਲੈ ਲਿਆ ਅਤੇ ਸੱਤ ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।

ਘਟਨਾ ਤੋਂ ਬਾਅਦ ਮੁਲਾਜ਼ਮ ਤੇ ਗਾਹਕ ਸਹਿਮ ਗਏ। ਘਟਨਾ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਪੁਲਿਸ ਪਹੁੰਚ ਗਈ ਹੈ। ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ।

Posted By: Seema Anand