ਜੇਐੱਨਐੱਨ, ਜਲੰਧਰ : ਹਰਕਿਸ਼ਨ ਨਗਰ ਦੇ ਰਹਿਣ ਵਾਲੇ ਮਜ਼ਦੂਰ ਦਾ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਅਜੇ ਇਹ ਨਹੀਂ ਪਤਾ ਲਗਿਆ ਹੈ ਕਿ ਹੱਤਿਆ ਕਿਸ ਨੇ ਕੀਤੀ ਹੈ ਪਰ ਮਜ਼ਦੂਰ ਨਾਲ ਰਹਿਣ ਵਾਲਾ ਇਕ ਵਿਅਕਤੀ ਆਪਣੇ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਕੁਝ ਸਮੇਂ ਪਹਿਲਾਂ ਫਗਵਾੜਾ ਦੇ ਹੀ ਸੁਖਚੈਨ ਸਾਹਿਬ ਰੋਡ 'ਤੇ ਇਕ ਔਰਤ ਦੀ ਵੀ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਕਾਤਲਾਂ ਨੂੰ ਵੀ ਪੁਲਿਸ ਅਜੇ ਤਕ ਨਹੀਂ ਲੱਭ ਸਕੀ ਹੈ।

Posted By: Amita Verma