ਹਰਮੀਤ ਸਰੋਆ, ਫਗਵਾੜਾ : ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਦੇਰ ਰਾਤ ਹੋਏ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੜਕਾ ਅਤੇ ਲੜਕੀ ਮੋਟਰਸਾਈਕਲ ਤੇ ਫਗਵਾੜਾ ਸਾਈਡ ਤੋਂ ਜਲੰਧਰ ਵੱਲ ਜਾ ਰਹੇ ਸੀ ਤਾਂ ਹਵੇਲੀ ਨਜਦੀਕ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਵੱਜਣ ਨਾਲ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੇ ਹਾਈਵੇ ਪੁਲਿਸ ਦੇ ਐੱਸਆਈ ਬਿੰਦਰ ਪਾਲ ਨੇ ਦਸਿਆ ਫਗਵਾੜਾ ਸਾਈਡ ਤੋਂ ਮੋਟਰਸਾਈਕਲ 'ਤੇ ਜਾ ਰਹੇ ਇਕ ਲੜਕਾ ਤੇ ਲੜਕੀ ਜਿਨ੍ਹਾਂ ਨੂੰ ਪਿੱਛਿਓਂ ਆ ਰਹੇ ਕਿਸੇ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਲੜਕੀ ਇਕ ਸਾਈਡ 'ਤੇ ਡਿੱਗ ਕੇ ਬੇਹੋਸ਼ ਹੋ ਗਈ ਜੋ ਕਿ ਹੁਣ ਬਿਲਕੁਲ ਠੀਕ ਠਾਕ ਹੈ ਜਦਕਿ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਮ੍ਰਿਤਕ ਲੜਕੇ ਦੀ ਪਛਾਣ ਸਾਹਿਲ ਵਾਸੀ ਪਿੰਡ ਬੜਿੰਗ ਵਜੋਂ ਹੋਈ ਜਦਕਿ ਲੜਕੀ ਦੀ ਪਛਾਣ ਸ਼ਿਵਾਨੀ ਵਾਸੀ ਦੀਪ ਨਗਰ ਵਜੋਂ ਹੋਈ ਹੈ। ਪੁਲਿਸ ਵੱਲੋਂ ਮ੍ਰਿਤਿਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Posted By: Seema Anand