ਪੰਜਾਬੀ ਜਾਗਰਣ ਟੀਮ ਫਗਵਾੜਾ :ਹਰੀਸ਼ ਦਿਆਮਾ ਓਮ ਪ੍ਰਕਾਸ਼ ਆਈ ਪੀ ਐੱਸ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਦੇ ਨਿਰਦੇਸ਼ਾਂ ਤਹਿਤ ਹਰਿੰਦਰਪਾਲ ਸਿੰਘ ਐੱਸਪੀ ਫਗਵਾੜਾ ਅਤੇ ਅੱਛਰੂ ਰਾਮ ਡੀ ਐੱਸ ਪੀ ਫਗਵਾੜਾ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਜੋਗਿੰਦਰ ਸਿੰਘ ਐਸਐਚਓ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਜਿਵੇਂ ਕਿ ਪਿਛਲੇ ਦਿਨੀਂ ਅਜੇ ਕੁਮਾਰ ਉਰਫ ਲੱਡੂ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਇਸ ਟੀਮ ਨੇ ਅੰਨ੍ਹੇ ਕਤਲ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਅਤੇ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ

ਪਰਮਜੀਤ ਪੁੱਤਰ ਭਜਨ ਰਾਮ ਵਾਸੀ ਮੁਹੱਲਾ ਪੀਪਾਰੰਗੀ ਨੇੜੇ ਹਾਈ ਸਕੂਲ ਥਾਣਾ ਸਿਟੀ ਫਗਵਾੜਾ ਨੇ ਦੱਸਿਆ ਕਿ ਉਸਦਾ ਲੜਕਾ ਅਜੇ ਕੁਮਾਰ ਘਰ ਰੋਟੀ ਖਾਣ ਲੱਗਾ ਸੀ ਉਸਦੇ ਘਰ ਦੀਪਾ ਉਰਫ ਅਮਨਦੀਪ ਪੁੱਤਰ ਲਹਿੰਬਰ ਰਾਮ ਵਾਸੀ ਸ਼ਿਵਪੁਰੀ ਫਗਵਾੜਾ ਆਇਆ ਅਤੇ ਉਸ ਦੇ ਲੜਕੇ ਅਜੇ ਕੁਮਾਰ ਨੂੰ ਆਪਣੇ ਨਾਲ ਬਾਹਰ ਲੈ ਗਿਆ ਉਹ ਅਤੇ ਉਸਦਾ ਛੋਟਾ ਲੜਕਾ ਸੁਨੀਲ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਚਲੇ ਗਏ ਜਦੋਂ ਉਸ ਦਾ ਲੜਕਾ ਅਜੇ ਕੁਮਾਰ ਉਰਫ ਲੱਡੂ ਅਤੇ ਅਮਨਦੀਪ ਸਿੰਘ ਉਰਫ ਦੀਪਾ ਛਿੰਦੇ ਬਾਬੇ ਦੀ ਜਗ੍ਹਾ ਨੇੜੇ ਕਰਿਆਨੇ ਦੀ ਦੁਕਾਨ ਤੇ ਪੁੱਜਾ ਤਾਂ ਅੱਠ ਨੌੰ ਲੜਕਿਆਂ ਨੇ ਹੱਥਾਂ ਵਿਚ ਦਾਤਰ ਬੇਸਬਾਲ ਫੜੇ ਹੋਏ ਸਨ ਆਉਂਦੇ ਆਸਾਰ ਲੱਡੂ ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਅਜੈ ਕੁਮਾਰ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਦੇ ਡਾਕਟਰਾਂ ਨੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਜਿੱਥੇ ਉਨ੍ਹਾਂ ਦੇ ਲੜਕੇ ਅਜੇ ਕੁਮਾਰ ਦੀ ਮੌਤ ਹੋ ਗਈ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ

ਜਿਸ ਦੀ ਵਧੇਰੇ ਜਾਣਕਾਰੀ ਦਿੰਦਿਆਂ ਐੱਸ ਪੀ ਫਗਵਾੜਾ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਕੇਸ ਕਾਫ਼ੀ ਗੁੰਝਲਦਾਰ ਹੁੰਦਾ ਦਿਖਾਈ ਦੇ ਰਿਹਾ ਸੀ ਜਿਸ ਤੇ ਮੁਕੱਦਮਾ ਟਰੇਸ ਕਰਨ ਲਈ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਪਾਰਟੀ ਨੇ ਤਫਤੀਸ਼ ਆਧੁਨਿਕ ਢੰਗ ਤਰੀਕਿਆਂ ਨਾਲ ਮੌਕੇ ਤੇ ਮੌਜੂਦ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਟੈਲੀਫੋਨ ਡਿਟੇਲ ਨੂੰ ਚੈੱਕ ਕੀਤਾ ਜਿਸ ਤੋਂ ਪਤਾ ਲੱਗਾ ਕਿ ਸੁਰੇਸ਼ ਚੁੰਬਰ ਉਰਫ ਸੰਨੀ ਪੁੱਤਰ ਲੇਟ ਕਸ਼ਮੀਰੀ ਲਾਲ ਵਾਸੀ ਜੱਸੋਮਜਾਰਾ ਥਾਣਾ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਾਹਿਲ ਪੁੱਤਰ ਨਿਰਮਲ ਸਿੰਘ ਉਰਫ਼ ਨਿੰਮਾ ਵਾਸੀ ਜੱਸੋ ਮਜਾਰਾ ਕਰਨਵੀਰ ਸਿੰਘ ਉਰਫ ਕਰਨ ਪੁੱਤਰ ਦਲਬੀਰ ਸਿੰਘ ਵਾਸੀ ਜੱਸੋਮਜਾਰਾ ਜੋਤਾ ਪੁੱਤਰ ਛਿੰਦਰਪਾਲ ਵਾਸੀ ਜੱਸੋ ਮਜਾਰਾ ਗੁਰਪ੍ਰੀਤ ਸਿੰਘ ਉਰਫ ਗੌਰਵ ਉਰਫ ਗੋਰੀ ਪੁੱਤਰ ਲੇਟ ਅਵਤਾਰ ਸਿੰਘ ਵਾਸੀ ਮੁੰਨਾ ਥਾਣਾ ਬਹਿਰਾਮ ਰਾਹੁਲ ਪੁੱਤਰ ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਮੁੰਨਾ ਥਾਣਾ ਬਹਿਰਾਮ ਹਰਜੋਤ ਸਿੰਘ ਉਰਫ਼ ਜੋਤੀ ਪੁੱਤਰ ਮੱਖਣ ਸਿੰਘ ਵਾਸੀ ਫਰਾਲਾ ਥਾਣਾ ਬਹਿਰਾਮ ਗੋਪੀ ਵਾਸੀ ਸਰਹਾਲਾ ਰਾਣੂਆਂ ਥਾਣਾ ਬਹਿਰਾਮ ਨੇ ਅਜੇ ਕੁਮਾਰ ਉਰਫ ਲੱਡੂ ਨੂੰ ਆਪਣੇ ਹਥਿਆਰਾਂ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ

ਤਫਤੀਸ਼ ਦੌਰਾਨ ਏਐਸਆਈ ਗੁਰਮੀਤ ਸਿੰਘ ਸਮੇਤ ਪੁਲਸ ਪਾਰਟੀ ਕੀਤੀ ਦੋਸ਼ੀਆਂ ਵਿਚੋਂ ਪੰਜ ਦੋਸ਼ੀਆਂ ਸੁਰੇਸ਼ ਚੁੰਬਰ ਉਰਫ਼ ਸੰਨੀ ਸੁਖਰਾਜ ਸਿੰਘ ਉਰਫ ਸੁੱਖਾ ਕਰਨਬੀਰ ਸਿੰਘ ਉਰਫ ਕਾਰਨ ਗੁਰਪ੍ਰੀਤ ਸਿੰਘ ਉਰਫ਼ ਗੌਰਵ ਉਰਫ ਗੋਰੀ ਹਰਜੋਤ ਸਿੰਘ ਉਰਫ ਜੋਤ ਨੂੰ ਸਮੇਤ ਵਾਰਦਾਤ ਵਿਚ ਵਰਤੇ ਗਏ ਹਥਿਆਰਾਂ ਸਣੇ ਅਤੇ ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ ਕਰ ਲਿਆ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ

ਐੱਸਪੀ ਫਗਵਾੜਾ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸੁਰੇਸ਼ ਚੁੰਬਰ ਉਰਫ਼ ਸੰਨੀ ਮਾਸਟਰਮਾਈਂਡ ਨੇ ਮ੍ਰਿਤਕ ਅਜੇ ਕੁਮਾਰ ਲੱਡੂ ਨੂੰ ਪੰਦਰਾਂ ਹਜ਼ਾਰ ਰੁਪਏ ਉਧਾਰ ਦਿੱਤੇ ਸਨ ਜਿਸ ਬਾਰੇ ਵਾਰ ਵਾਰ ਪੈਸੇ ਮੰਗਣ ਤੇ ਵੀ ਮ੍ਰਿਤਕ ਅਜੇ ਕੁਮਾਰ ਲੱਡੂ ਉਸ ਨੂੰ ਪੈਸੇ ਨਹੀਂ ਦੇ ਰਿਹਾ ਸੀ ਜਿਨ੍ਹਾਂ ਦੀ ਆਪਸ ਵਿੱਚ ਕਾਫ਼ੀ ਗਰਮਾ ਗਰਮੀ ਵੀ ਹੋਈ ਰੰਜਿਸ਼ ਕਰਕੇ ਸੁਰੇਸ਼ ਚੁੰਬਰ ਉਰਫ਼ ਸਨੀ ਨੇ ਆਪਣੇ ਉਪਰੋਕਤ ਦੋਸਤਾਂ ਨਾਲ ਮਿਲ ਕੇ ਪਹਿਲਾਂ ਆਪਣੀ ਮੋਟਰ ਜੰਗਲ ਬੀੜ ਪੁਆਦ ਵਿਖੇ ਇਕੱਠੇ ਹੋ ਕੇ ਮੂੰਹ ਸਿਰ ਬੰਨ੍ਹ ਗਏ ਤਿੰਨ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਮ੍ਰਿਤਕ ਅਜੇ ਕੁਮਾਰ ਲੱਡੂ ਦੀ ਭਾਲ ਲਈ ਖੋਥੜਾਂ ਰੋਡ ਰੇਲਵੇ ਫਾਟਕ ਦੇ ਨਾਲ ਨਾਲ ਮੁਹੱਲਾ ਪੀਪਾਰੰਗੀ ਦਾਖ਼ਲ ਹੋਏ ਜਿਨ੍ਹਾਂ ਨੂੰ ਫਗਵਾੜਾ ਮਾਲਾ ਪੀਪਾ ਰੰਗੀ ਦੀ ਪਾਰਕ ਦੇ ਨਜ਼ਦੀਕ ਅਜੇ ਕੁਮਾਰ ਉਰਫ ਲੱਡੂ ਸਮੇਤ ਆਪਣੇ ਦੋਸਤ ਅਮਨਦੀਪ ਦੀਪਾ ਨਾਲ ਪੈਦਲ ਆਉਂਦਾ ਦਿਖਾਈ ਦਿੱਤਾ ਜਿਨ੍ਹਾਂ ਨੂੰ ਦੇਖ ਕੇ ਅਜੈ ਕੁਮਾਰ ਲੱਡੂ ਉੱਥੋਂ ਦੌੜ ਪਿਆ ਉਨ੍ਹਾਂ ਨੇ ਤੁਰੰਤ ਮੋਟਰਸਾਈਕਲ ਰੋਕ ਕੇ ਉਸ ਦੇ ਮਗਰ ਜਾ ਕੇ ਆਪਣੇ ਹਥਿਆਰਾਂ ਨਾਲ ਲੱਡੂ ਨਾਲ ਕੁੱਟਮਾਰ ਕੀਤੀ ਉਨ੍ਹਾਂ ਦਾ ਮਕਸਦ ਲੱਡੂ ਨੂੰ ਮਾਰਨਾ ਨਹੀਂ ਸੀ

ਪੁਲੀਸ ਨੇ ਇਸ ਅੰਨ੍ਹੇ ਕਤਲ ਨੂੰ ਹੱਲ ਕਰਦਿਆਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਚਾਰਾਂ ਦੀ ਭਾਲ ਜਾਰੀ ਹੈ

Posted By: Sandip Kaur