ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਕਰਫਿਊ ਦਸਵੇਂ ਦਿਨ ਵਿੱਚ ਪਹੁੰਚ ਚੁੱਕਾ ਹੈ। ਦਸ ਦਿਨਾਂ ਵਿੱਚ ਕਰਫਿਊ ਦੇ ਦੌਰਾਨ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਦਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਸਿਰ ਹੱਲ ਵੀ ਕੱਢਿਆ ਜਾਂਦਾ ਰਿਹਾ ਹੈ। ਇਸ ਦੇ ਚਲਦਿਆਂ ਆਮ ਜਨਤਾ ਨੂੰ ਕਰਫ਼ਿਊ ਦੇ ਦੌਰਾਨ ਇੱਕ ਸਭ ਤੋਂ ਵੱਡੀ ਮੁਸ਼ਕਿਲ ਪੇਸ਼ ਆ ਰਹੀ ਸੀ ਪੈਸਿਆਂ ਦੀ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਬੈਂਕਾਂ ਨੂੰ ਇੱਕ ਹਫ਼ਤੇ ਵਿਚ ਦੋ ਵਾਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਅਤੇ ਮੰਗਲਵਾਰ ਨੂੰ ਸ਼ਹਿਰ ਦੇ ਕਈ ਬੈਂਕ ਖੋਲ੍ਹੇ ਗਏ ਜਿਸਦੇ ਚੱਲਦਿਆਂ ਸ਼ਹਿਰ ਵਾਸੀਆਂ ਦਾ ਇੱਕ ਵੱਡਾ ਹਜੂਮ ਬੈਂਕਾਂ ਦੇ ਬਾਹਰ ਪਹੁੰਚ ਗਿਆ ਅਤੇ ਲੰਬੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਪ੍ਰਸ਼ਾਸਨ ਵੱਲੋਂ ਬੈਂਕ ਖੋਲ੍ਹਣ ਦੇ ਆਦੇਸ਼ ਤਾਂ ਦੇ ਦਿੱਤੇ ਗਏ ਪਰ ਬੜੇ ਅਫ਼ਸੋਸ ਦੀ ਗੱਲ ਕਿ ਪੁਲਿਸ ਵੱਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਲੋਕਾਂ ਦੀ ਭੀੜ ਆਪਸ ਵਿੱਚ ਜੁੜ ਕੇ ਖੜ੍ਹੀ ਦੇਖੀ ਨਜ਼ਰ ਆਈ ਭੀੜ ਨੂੰ ਵੇਖ ਕੇ ਲੋਕਾਂ ਵੱਲੋਂ ਖ਼ੁਦ ਹੀ ਕਿਹਾ ਜਾ ਰਿਹਾ ਸੀ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਗਏ। ਆਦੇਸ਼ਾਂ ਦੀ ਕਈ ਲੋਕ ਪਰਵਾਹ ਨਹੀਂ ਕਰ ਰਹੇ ਜਿਸ ਕਾਰਨ ਕਰੋਨਾ ਵਾਇਰਸ ਦੇ ਫੈਲਣ ਦੇ ਚਾਂਸ ਜ਼ਿਆਦਾ ਹੋ ਗਏ ਨੇ ਕੁਝ ਸਮਝਦਾਰ ਵਿਅਕਤੀਆਂ ਵੱਲੋਂ ਖੁਦ ਹੀ ਆਪਸ ਵਿੱਚ ਦੂਰੀ ਬਣਾ ਕੇ ਵੀ ਰੱਖੀ ਗਈ ਪਰ ਕੁਝ ਮਨਚਲਿਆਂ ਵੱਲੋਂ ਆਦੇਸ਼ਾਂ ਦੀ ਧੱਜੀਆਂ ਵੀ ਉਡਾਈਆਂ ਗਈਆਂ।

Posted By: Rajnish Kaur