ਕੰਵਰਪਾਲ ਸਿੰਘ ਕਾਹਲੋਂ, ਭੋਗਪੁਰ : ਬੀਤੀ ਰਾਤ ਭੋਗਪੁਰ ਸ਼ਹਿਰ ਦੇ ਵਾਰਡ ਨੰਬਰ 4 ਦੇ ਰੂਪਨਗਰ ਮੁਹੱਲਾ ਨਿਵਾਸੀ ਇਕ ਪਰਵਾਸੀ ਮਜ਼ਦੂਰ ਨੂੰ ਅਵਾਰਾ ਕੁੱਤਿਆਂ ਵੱਲੋਂ ਨੋਚ-ਨੋਚ ਕੇ ਮਾਰ ਦਿੱਤਾ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਮੁਹੱਲਾ ਰੂਪਨਗਰ ਨੇੜਲੇ ਖੇਤਾਂ 'ਚ ਜੰਗਲ-ਪਾਣੀ ਲਈ ਗਿਆ ਸੀ।

ਪ੍ਰਾਪਟੀ ਲਈ ਰਿਸ਼ਤੇ ਦਾ ਖ਼ੂਨ, ਪੁੱਤਰ ਨੇ Girl Friend ਨਾਲ ਮਿਲ ਕੇ ਕੀਤਾ ਇਹ ਕਾਰਾ

ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵਰਿੰਦਰ ਸਿੰਘ ਪੁੱਤਰ ਬਾਬੂ ਅਦਾਲਤ ਸਿੰਘ ਵਾਸੀ ਵਾਰਡ ਨੰਬਰ 4 ਮੁਹੱਲਾ ਰੂਪਨਗਰ ਆਪਣੇ ਭਰਾ ਨਾਲ ਇਕ ਮਕਾਨ 'ਚ ਕਿਰਾਏ 'ਤੇ ਰਹਿੰਦਾ ਸੀ। ਬੀਤੀ ਰਾਤ ਉਹ ਜੰਗਲ ਪਾਣੀ ਲਈ ਰੂਪਨਗਰ ਭੋਗਪੁਰ ਦੇ ਨਾਲ ਲੱਗਦੇ ਪਿੰਡ ਨੰਗਲ ਖੁਰਦ ਦੇ ਖੇਤਾਂ 'ਚ ਗਿਆ ਸੀ, ਪਰ ਉਹ ਸਾਰੀ ਰਾਤ ਵਾਪਸ ਨਹੀਂ ਆਇਆ ਅਤੇ ਮ੍ਰਿਤਕ ਵਰਿੰਦਰ ਸਿੰਘ ਦੇ ਪਰਿਵਾਰ ਵਾਲੇ ਉਸ ਨੂੰ ਉਸ ਦੀ ਭਾਲ ਕਰਦੇ ਰਹੇ।

ਸੜਕ ਹਾਦਸੇ 'ਚ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਚਾਲਕ ਖ਼ਿਲਾਫ਼ ਮਾਮਲਾ ਦਰਜ

ਸਵੇਰੇ ਸੈਰ ਕਰਨ ਜਾ ਰਹੇ ਲੋਕਾਂ ਨੇ ਰੂਪਨਗਰ ਨੇੜੇ ਇਕ ਰਸਤੇ ਕੋਲ ਕੁੱਤਿਆਂ ਵੱਲੋ ਕੋਹ-ਕੋਹ ਕੇ ਖਾਧੀ ਇਕ ਲਾਸ਼ ਪਈ ਦੇਖੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਭੋਗਪੁਰ ਦੇ ਏਐੱਸਆਈ ਨਰਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਛਾਣਬੀਣ ਕੀਤੀ ਤਾਂ ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਜੋਂ ਹੋਈ। ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Seema Anand