ਸਤਿੰਦਰ ਸ਼ਰਮਾ,ਫਿਲੌਰ : ਅੱਜ ਸਵੇਰੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਐਕਡਮੀ ਫਿਲੌਰ ਵਿਖੇ ਟ੍ਰੇਨਿੰਗ ਕਰਨ ਆਏ ਏਐੱਸਆਈ ਰਜਿੰਦਰ ਕੁਮਾਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਜ਼ਿਲ੍ਹਾ ਮੁਕਤਸਰ ਤੋਂ ਏਐੱਸਆਈ ਰਜਿੰਦਰ ਕੁਮਾਰ ਉਕਤ ਪੰਜਾਬ ਪੁਲਿਸ ਐਕਡਮੀ ਵਿਖੇ ਟ੍ਰੇਨਿੰਗ ਕਰਨ ਲਈ ਆਇਆ ਹੋਇਆ ਸੀ। ਅੱਜ ਸਵੇਰੇ ਜਦੋਂ ਉਹ ਪੀਟੀ ਕਰਨ ਉਪਰੰਤ ਆਪਣੇ ਕਮਰੇ 'ਚ ਵਾਪਿਸ ਚਲਾ ਗਿਆ ਤਾਂ ਉਥੇ ਉਸ ਨੂੰ ਕਥਿਤ ਤੌਰ 'ਤੇ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਤੁਰੰਤ ਡੀਐਮਸੀ ਲੁਧਿਆਣੇ ਲੈ ਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਰਜਿੰਦਰ ਕੁਮਾਰ ਦੀ ਲਾਸ਼ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਵਿਖੇ ਰੱਖ ਦਿੱਤੀ ਗਈ ਹੈ ਤੇ ਉਸ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਗਲੇਰੀ ਕਾਰਵਾਈ ਉਨ੍ਹਾਂ ਦੇ ਆਉਣ 'ਤੇ ਕੀਤੀ ਜਾਵੇਗੀ। ਏਐੱਸਆਈ ਰਜਿੰਦਰ ਕੁਮਾਰ ਦੀ ਮੌਤ ਸਬੰਧੀ ਜਾਣਕਾਰੀ ਲੈਣ ਲਈ ਐਕਡਮੀ ਦੀ ਡਾਇਰੈਕਟਰ-ਕਮ-ਆਈਜੀਪੀ ਅਨੀਤਾ ਪੁੰਜ ਆਈਪੀਐਸ ਅਤੇ ਡਿਪਟੀ ਡਾਇਰੈਕਟਰ (ਜਨਰਲ) ਰਵਚਰਨ ਸਿੰਘ ਬਰਾੜ ਨਾਲ ਫ਼ੋਨ 'ਤੇ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।

Posted By: Amita Verma