ਸਰਬੱਤ ਦਾ ਭਲਾ ਸੰਸਥਾ ਨੇ ਕਰਵਾਇਆ ‘ਤੇਰਾਂ-ਤੇਰਾਂ’ ਸਮਾਗਮ
ਸਰਬੱਤ ਦਾ ਭਲਾ ਸੰਸਥਾ ਨੇ ਕਰਵਾਇਆ ‘ਤੇਰਾਂ-ਤੇਰਾਂ’ ਸਮਾਗਮ
Publish Date: Sun, 16 Nov 2025 06:52 PM (IST)
Updated Date: Sun, 16 Nov 2025 06:53 PM (IST)
ਫ਼ੋਟੋ ਫ਼ਾਈਲ : 17 -ਸਰਬੱਤ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ ਵੱਲੋਂ ਕਰਵਾਏ ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਮਾਣੋ : ਸਰਬੱਤ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ (ਰਜਿ.) ਵੱਲੋਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਸਲਾਨਾ 10ਵਾਂ ‘ਤੇਰਾਂ-ਤੇਰਾਂ’ ਸਮਾਗਮ ਧਰਮਸ਼ਾਲਾ ਪਿੰਡ ਹਾਜੀਪੁਰ ਵਿਖੇ ਕਰਵਾਇਆ ਗਿਆ। ਸੰਸਥਾ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਸਮਾਗਮ ਦੌਰਾਨ ਸਾਈਂ ਹਸਪਤਾਲ ਖਮਾਣੋਂ ਦੀ ਟੀਮ ਨੇ ਡਾ. ਨਰੇਸ਼ ਚੌਹਾਨ ਦੀ ਅਗਵਾਈ ਹੇਠ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ। ਸੁਰਿੰਦਰ ਸਿੰਘ ਰਾਮਗੜ੍ਹ (ਜ਼ਿਲ੍ਹਾ ਪ੍ਰਧਾਨ ਕਾਂਗਰਸ), ਸਰਬਜੀਤ ਸਿੰਘ ਜੀਤੀ (ਪ੍ਰਧਾਨ ਖਮਾਣੋਂ), ਹਰਪਿੰਦਰ ਸਿੰਘ ਸਰਪੰਚ ਤੇ ਗੁਰਚਰਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉੱਘੇ ਸਮਾਜ ਸੇਵਕ ਜਗਜੀਤ ਸਿੰਘ ਬਾਜਵਾ ਨੇ ਇਕ ਦਿਵਿਆਂਗ ਭੈਣ ਨੂੰ ਬੈਟਰੀ ਵਾਲੀ ਟਰਾਈ ਸਾਈਕਲ ਭੇਂਟ ਕੀਤੀ। ਮੌਕੇ ਤੇ ਸੱਤਪਾਲ ਸਿੰਘ ਬਲਾੜ੍ਹੀ, ਬਲਕਾਰ ਸਿੰਘ ਤਿੰਬਰਪੁਰ, ਬਲਕਾਰ ਸਿੰਘ ਫੌਜੀ, ਸੰਦੀਪ ਕੁਮਾਰ, ਹਰਭਜਨ ਸਿੰਘ ਜਲੋਵਾਲ, ਕੰਵਲਜੀਤ ਸਿੰਘ, ਨਰਿੰਦਰ ਕੌਰ ਧੁੰਦਾ, ਸਤਿੰਦਰ ਕੌਰ ਬਰਵਾਲੀ ਕਲਾਂ ਤੇ ਪਰਵੀਨ ਕੌਰ ਵੀ ਮੌਜੂਦ ਸਨ।