ਮੈਰਿਟ 'ਚ ਆਉਣ ਵਾਲੇ ਵਿਦਿਆਰਥੀ ਦਾ ਕੀਤਾ ਸਨਮਾਨ
ਮੈਰਿਟ 'ਚ ਆਉਣ ਵਾਲੇ ਵਿਦਿਆਰਥੀ ਦਾ ਕੀਤਾ ਸਨਮਾਨ
Publish Date: Sun, 24 May 2026 05:40 PM (IST)
Updated Date: Sun, 24 May 2026 05:43 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਸਾਹਿਬ ਵਿਖੇ ਮੈਰਿਟ ਚ ਆਉਣ ਵਾਲੇ ਵਿਦਿਆਰਥੀ ਦਾ ਨਗਦ ਰਾਸ਼ੀ, ਸੋਨੇ ਤੇ ਚਾਂਦੀ ਦੇ ਗਹਿਣਿਆਂ ਨਾਲ ਵਿਸ਼ੇਸ ਸਨਮਾਨ ਕੀਤਾ ਗਿਆ। ਜਾਣਕਾਰੀ ਸਾਂਝੀ ਕਰਦਿਆਂ ਸਕੂਲ ਮੁਖੀ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿੱਦਿਆ ਦੇ ਖੇਤਰ ਚ ਮੱਲਾ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਤੇ ਸਮਾਜਸੇਵੀ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਮੁੱਖ ਮਹਿਮਾਨ ਵਜੋਂ ਸੀਡੀਪੀਓ ਜਸਵੀਰ ਕੌਰ ਵਿਰਕ ਸਨੌਰ ਤੇ ਨਾਹਰ ਸਿੰਘ ਫਤਿਹ ਮਾਜਰੀ ਸੇਵਾ ਮੁਕਤ ਡੀਐਸਪੀ ਮੁੱਖ ਮਹਿਮਾਨ ਦੇ ਤੌਰ ਤੇ ਸਨਮਾਨ ਸਮਾਂਰੋਹ ਚ ਸ਼ਾਮਿਲ ਹੋਏ। ਸਕੂਲ ਮੁਖੀ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਆਵਾਜ਼ ਇਨਸਾਨੀਅਤ ਦੀ ਐਨਜੀਓ ਤੇ ਸਮਾਜ ਸੇਵੀ ਸ਼ਖਸ਼ੀਅਤਾਂ ਵੱਲੋਂ ਦਸਵੀਂ ਜਮਾਤ ’ਚੋਂ ਮੱਲਾਂ ਮਾਰਨ ਵਾਲੇ ਪਹਿਲੇ ਤਿੰਨ ਸਥਾਨਾਂ ’ਤੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਨਗਦ ਰਾਸ਼ੀ 5100, 3100 ਅਤੇ 1100 ਤੋਂ ਇਲਾਵਾ ਸੋਨੇ ਤੇ ਚਾਂਦੀ ਦੇ ਗਹਿਣੇਆਂ ਦੇ ਨਾਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਵਿਦਿਆ ਦੇ ਖੇਤਰ ਚ ਅੱਗੇ ਵਧਣ ਦੇ ਨਾਲ ਨਾਲ ਇਮਾਨਦਾਰ ਤੇ ਨਰੋਆ ਸਮਾਜ ਸਿਰਜਣ ਲਈ ਆਪਣੇ ਜੀਵਨ ਦੇ ਤਜਰਬੇ ’ਚੋਂ ਵਿਚਾਰ ਸਾਂਝੇ ਕੀਤੇ। ਸਕੂਲ ਮੁੱਖੀ ਢਿੱਲੋਂ ਨੇ ਇਹ ਵੀ ਦੱਸਿਆ ਕਿ ਦੱਸਵੀਂ ਜਮਾਤ ਚੋਂ ਫਸਟ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਨ ਜਸ਼ਨਪ੍ਰੀਤ ਕੌਰ ਨੂੰ 5100 ਰੁਪਏ ਨਗਦ ਰਾਸ਼ੀ ਤੋਂ ਇਲਾਵਾ ਸੋਨੇ ਦੇ ਟੋਪਸ ਅਤੇ ਸੈਕਿੰਡ ਪੋਜੀਸ਼ਨ ਤੇ ਰਹਿਣ ਵਾਲੀ ਵਿਦਿਆਰਥਨ ਮਨਜੋਤ ਕੌਰ ਨੂੰ 3100 ਰੁਪਏ ਨਗਦ ਰਾਸ਼ੀ ਅਤੇ ਚਾਂਦੀ ਦੇ ਟੋਪਸ ਅਤੇ ਤੀਸਰੀ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ 1100 ਰੁਪਏ ਨਗਦ ਰਾਸ਼ੀ ਅਤੇ ਚਾਂਦੀ ਦੇ ਟੋਪਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਰਹੇ ਉੱਥੇ ਸੀਡੀਪੀਓ ਜਸਵੀਰ ਕੌਰ ਵਿਰਕ, ਗੁਰਪ੍ਰੀਤ ਸਿੰਘ ਢਿੱਲੋ, ਨਾਹਰ ਸਿੰਘ ਫਤਿਹਮਾਜਰੀ, ਅਵਤਾਰ ਸਿੰਘ ਸਰਪੰਚ ਕਰਹਾਲੀ, ਜੋਗਾ ਸਿੰਘ ਚੱਠਾ, ਗੁਰਦੀਪ ਸਿੰਘ ਦੀਪਾ, ਜਸਵੀਰ ਸਿੰਘ ਜੱਸੀ ਫਤਿਹਮਾਜਰੀ, ਸੰਜੇ ਸਿੰਘ,ਅੰਜੂ ਸ਼ਰਮਾ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਬਲਜਿੰਦਰ ਸਿੰਘ, ਮਨਦੀਪ ਸਿੰਘ, ਜਤਿੰਦਰ ਸਿੰਘ, ਅੰਗਰੇਜ ਸਿੰਘ, ਗੁਰਲਾਲ ਸਿੰਘ, ਸੁਖਜਿੰਦਰ ਸਿੰਘ, ਸੋਨੀਆ ਲੂਥਰਾ, ਨੈਨਸੀ, ਕਿਰਨ, ਚਰਨਜੀਤ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਗਗਨਦੀਪ ਸਿੰਘ, ਮੋਨਿਕਾ ਆਦਿ ਹਾਜ਼ਰ ਸਨ।