ਮੱਘਰ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ
ਮੱਘਰ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ
Publish Date: Sun, 16 Nov 2025 05:57 PM (IST)
Updated Date: Sun, 16 Nov 2025 05:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਮੱਘਰ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਵਿਖੇ ਮਹੰਤ ਡਾ. ਸਿਕੰਦਰ ਸਿੰਘ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸੇਵਾਦਾਰ ਡਾ. ਆਫਤਾਬ ਸਿੰਘ ਨੇ ਸ਼ਰਧਾਲੂਆਂ ਨੂੰ ਸੰਗਰਾਂਦ ਦੀ ਵਧਾਈ ਦਿੱਤੀ ਤੇ ਬਾਬਾ ਜੀ ਦੇ ਦਰਬਾਰ ’ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਨਾਮਦਾਰ, ਮਿਹਨਤੀ ਨਾਗਰਿਕ ਬਣਨ ਦੀ ਸੀਖ ਤੇ ਚੰਗੇ ਸੰਸਕਾਰ ਦੇਣ ਲਈ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਮੁੱਖ ਸੇਵਕਾ ਰੇਨੂ ਸ਼ਰਮਾ ਨੇ ਭਗਵਾਨ ਦਾ ਗੁਣਗਾਨ ਕੀਤਾ ਤੇ ਸੰਗਤਾਂ ਲਈ ਭੰਡਾਰਾ ਲਗਾਇਆ। ਸਮਾਗਮ ਵਿਚ ਡਾ. ਆਫਤਾਬ ਸਿੰਘ ਨਾਲ ਸਤਪ੍ਰਕਾਸ਼ ਸ਼ਰਮਾ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਗੁਰਸ਼ੇਰ ਸਿੰਘ, ਅਸ਼ੋਕ ਗੌਤਮ, ਸੁਰਿੰਦਰ ਸਿੰਘ, ਰਿੰਕੂ ਬਾਜਵਾ, ਰਾਜੇਸ਼ ਮਖੱਣ, ਦੀਦਾਰ ਸਿੰਘ, ਪਿਆਰਾ ਸਿੰਘ, ਗੁਰਨਾਮ ਕੌਰ, ਰਾਧਾ ਰਾਣੀ, ਤ੍ਰਿਲੋਕ ਸਿੰਘ ਬਾਜਵਾ ਤੇ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ।