ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ ਕਰਵਾਇਆ
ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ ਅਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ
Publish Date: Tue, 02 Dec 2025 04:59 PM (IST)
Updated Date: Tue, 02 Dec 2025 04:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਦੇ ਐੱਨਐੱਸਐੱਸ ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਦੀਸ਼ਾ ਕਲਸਟਰ ਪਟਿਆਲਾ, ਪੰਜਾਬੀ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਏਡਜ਼ ਦੀ ਰੋਕਥਾਮ ਅਤੇ ਜਾਗਰੂਕਤਾ ਲਈ ਓਵਰਕਮਇੰਗ ਡਿਸਰਿਪੁਸ਼ਨ ਟਰਾਸਫਾਰਮਿੰਗ ਦ ਏਡਜ ਰਿਸਪੋਸ਼ ਥੀਮ ਦੇ ਤਹਿਤ ਵਿਸ਼ਵ ਏਡਜ਼ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਕਾਲਜ ਵੱਲੋਂ ਕਰਵਾਏ ਗਏ ਸੈਮੀਨਾਰ ’ਚ ਡਾ. ਅਮਨਦੀਪ ਕੌਰ (ਡਾਟਾ ਮੌਨੀਟਰਿੰਗ ਐਂਡ ਡਾਕੂਮੈਂਟਸ਼ਨ ਆਫਿਸਰ, ਪੀਐਸਏਸੀਐਸ ਅਤੇ ਡਾ. ਅਨੁਦੀਪ ਗਿੱਲ (ਮੈਡੀਕਲ ਆਫਿਸਰ, ਡਿਸਟਰੀਕ ਟੀਬੀ ਆਫਿਸ ਪਟਿਆਲਾ ਨੇ ਵਕਤਾਵਾਂ ਦੇ ਤੌਰ ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਡਾ. ਅਨੁਦੀਪ ਗਿੱਲ ਨੇ ਐੱਚ.ਆਈ.ਵੀ./ਏਡਜ਼ ਦੇ ਫੈਲਣ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਮਾਜ ’ਚ ਜਾਗਰੂਕਤਾ ਦੀ ਕਮੀ ਕਰਕੇ ਐਚਆਈਵੀ ਅਤੇ ਟੀ.ਬੀ. ਜਿਹੀਆਂ ਭਿਆਨਕ ਬਿਮਾਰੀਆਂ ਵੱਧ ਰਹੀਆਂ ਹਨ। ਇਸ ਮੌਕੇ ‘ਏਡਜ਼ ਵਿਸ਼ੇ ਤੇ’ ਕਰਵਾਏ ਗਏ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਤੇ ਵਲੰਟੀਅਰਜ਼ ਵੱਲੋਂ ਰਿੱਬਨ ਦੇ ਆਕਾਰ ’ਚ ਮਾਨਵ ਚੇਨ ਬਣਾਈ ਗਈ ਜਾਗਰੂਕਤਾ ਲਈ ਕਾਲਜ ਵੱਲੋਂ ਪ੍ਰਤਾਪ ਨਗਰ ਵਿਖੇ ਰੈਲੀ ਕੱਢੀ ਗਈ।