ਸਰੀਰਿਕ ਸਿੱਖਿਆ ਤੇ ਖੇਡਾਂ ਦੀ ਪਾਠ ਪੁਸਤਕ ਕੀਤੀ ਲੋਕ ਅਰਪਣ
ਸਰੀਰਿਕ ਸਿੱਖਿਆ ਅਤੇ ਖੇਡਾਂ ਦੀ ਪਾਠ ਪੁਸਤਕ ਕੀਤੀ ਲੋਕ ਅਰਪਣ
Publish Date: Sun, 16 Nov 2025 04:28 PM (IST)
Updated Date: Sun, 16 Nov 2025 04:29 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਡੀਈਓ ਸੈਕੰਡਰੀ ਸੰਜੀਵ ਸ਼ਰਮਾ ਤੇ ਉਪ ਡੀਈਓ ਡਾ. ਰਵਿੰਦਰਪਾਲ ਸਿੰਘ ਵੱਲੋਂ ਡਾ. ਰਜਿੰਦਰ ਸੈਣੀ ਵੱਲੋਂ ਲਿਖੀ ਗਈ ਕਿਤਾਬ ਸਰੀਰਕ ਸਿੱਖਿਆ ਤੇ ਖੇਡਾਂ ਦੀ ਪਾਠ ਪੁਸਤਕ ਲੋਕ ਅਰਪਣ ਕੀਤੀ ਗਈ। ਡਾ. ਰਜਿੰਦਰ ਸੈਣੀ ਜੋ ਕਿ ਰਾਜਪੁਰਾ ਜ਼ੋਨ ਦੇ ਜਨਰਲ ਸਕੱਤਰ ਵੀ ਹਨ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਬਾਰਵੀਂ ਦੇ ਵਿਦਿਆਰਥੀਆਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਸਿਲੇਬਸ ਮੁਤਾਬਕ ਹੈ। ਇਸ ਕਿਤਾਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਬਹੁਤ ਜਲਦ ਪ੍ਕਾਸ਼ਿਤ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਡੀਨੇਟਰ ਡਾ ਦਲਜੀਤ ਸਿੰਘ,ਜਿਲਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ,ਅਮਨਿੰਦਰ ਸਿੰਘ ਬਾਬਾ, ਸਸੀ ਮਾਨ,ਜਸਵਿੰਦਰ ਸਿੰਘ ਚੱਪੜ,ਗੁਰਨਾਮ ਸਿੰਘ, ਅਰਸ਼ਦ ਖਾਨ, ਗੁਰਪ੍ਰੀਤ ਸਿੰਘ ਟਿਵਾਣਾ ਤੇ ਜਸਵਿੰਦਰ ਸਿੰਘ ਗੱਜੂ ਮਾਜਰਾ ਆਦਿ ਹਾਜ਼ਰ ਸਨ।