ਬਾਬਾ ਮੋਤੀ ਰਾਮ ਜੀ ਦਾ ਸ਼ਹੀਦੀ ਦਿਹਾੜਾ 1 ਜਨਵਰੀ ਨੂੰ ਮਨਾਇਆ ਜਾਵੇਗਾ
ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ 1 ਜਨਵਰੀ ਨੂੰ ਮਨਾਇਆ ਜਾਵੇਗਾ
Publish Date: Sun, 16 Nov 2025 05:28 PM (IST)
Updated Date: Sun, 16 Nov 2025 05:29 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫਤਹਿਗੜ੍ਹ ਸਾਹਿਬ ਦੀ ਮੀਟਿੰਗ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਵਿਖੇ ਹੋਈ। ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਪਹਿਲਾਂ 21 ਫਰਵਰੀ ਨੂੰ ਮਨਾਇਆ ਜਾਂਦਾ ਸ਼ਹੀਦੀ ਦਿਹਾੜਾ ਹੁਣ ਖੋਜਾਂ ਅਧਾਰਤ ਮਿਤੀ 1 ਜਨਵਰੀ ਨੂੰ ਮਨਾਇਆ ਜਾਵੇਗਾ, ਕਿਉਂਕਿ ਪੁਰਾਣੀ ਤਰੀਕ ਦੀ ਮਿਥਿਹਾਸਕ ਪੁਸ਼ਟੀ ਨਹੀਂ ਹੋਈ। ਚੇਅਰਮੈਨ ਨਿਰਮਲ ਸਿੰਘ ਐਸ ਐਸ ਨੇ ਪੰਜਾਬ ਸਰਕਾਰ ਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਦਿਹਾੜਾ 1 ਜਨਵਰੀ ਨੂੰ ਹੀ ਮਨਾਉਣ। ਸਲਾਨਾ ਜੰਤਰੀ ਵਿਚ ਇਸਤਿਹਾਰ 29 ਨਵੰਬਰ ਤੱਕ ਲਏ ਜਾਣਗੇ, ਸਬੰਧਤ ਮੈਨੇਜਰ ਨਾਲ ਸੰਪਰਕ ਕਰਨ। ਸ਼ਹੀਦੀ ਜੋੜ ਮੇਲ ਲਈ ਸੰਗਤਾਂ ਦੇ ਉਚੇਚੇ ਪ੍ਰਬੰਧਾਂ ਲਈ ਟਰੱਸਟ ਮੈਂਬਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਨਵੇਂ ਅਸਥਾਨਾਂ ਲਈ ਆਈਆਂ ਮਦਦ ਅਰਜ਼ੀਆਂ ਵਿਚਾਰ ਕੇ ਮਦਦ ਦਾ ਭਰੋਸਾ ਦਿੱਤਾ। ਅਗਲੀ ਮੀਟਿੰਗ 29 ਨਵੰਬਰ ਸਵੇਰੇ 10 ਵਜੇ ਰੱਖੀ ਗਈ, ਜਿੱਥੇ ਤਿਆਰੀਆਂ ਨੂੰ ਅੰਤਿਮ ਛੋਹ ਦਿੱਤੀ ਜਾਵੇਗੀ। ਮੀਟਿੰਗ ਵਿਚ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਰਾਜ ਕੁਮਾਰ ਪਾਤੜਾਂ, ਪਰਮਜੀਤ ਸਿੰਘ ਖੰਨਾ, ਸੁੱਚਾ ਸਿੰਘ, ਹਰਮਨ ਸਿੰਘ, ਬਨਾਰਸੀ ਦਾਸ, ਜਸਪਾਲ ਸਿੰਘ ਕਲੋਂਦੀ, ਤਾਰਾ ਸਿੰਘ ਇਸੜੂ, ਗੁਰਚਰਨ ਸਿੰਘ ਧਨੌਲਾ, ਹਰਨੇਕ ਸਿੰਘ ਨਾਭਾ, ਸੰਦੀਪ ਕੌਰ ਚੰਡੀਗੜ੍ਹ, ਬੀਬੀ ਬਲਜਿੰਦਰ ਕੌਰ, ਨਵਜੋਤ ਸਿੰਘ ਮੈਨੇਜਰ, ਕੁਲਦੀਪ ਸਿੰਘ ਜੇਈ, ਰਘਬੀਰ ਸਿੰਘ, ਮਹਿੰਦਰ ਸਿੰਘ ਮੋਰਿੰਡਾ, ਮੰਗਤ ਸਿੰਘ, ਜਰਨੈਲ ਸਿੰਘ ਹਸਨਪੁਰ, ਤਰਸੇਮ ਸਿੰਘ, ਸ੍ਰੀ ਜੈਕ੍ਰਿਸ਼ਨ ਕਸ਼ਿਅਪ, ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਟਰੱਸਟੀਆਂ ਨੇ ਹਿੱਸਾ ਲਿਆ।