ਮੰਡੀ ਗੋਬਿੰਦਗੜ੍ਹ ’ਚ ਅਕਾਲੀ ਦਲ ਨੇ ਚੋਣ ਪ੍ਰਚਾਰ ਕੀਤਾ ਤੇਜ਼

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਨਗਰ ਕੌਂਸਲ ਚੋਣਾਂ ’ਚ ਸਿਰਫ਼ ਦੋ ਦਿਨ ਬਾਕੀ ਰਹਿ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਪ੍ਰਚਾਰ ਦੇ ਅੰਤਿਮ ਦਿਨ ਮੰਡੀ ਗੋਬਿੰਦਗੜ੍ਹ ਦੇ ਵੱਖ-ਵੱਖ ਵਾਰਡਾਂ ’ਚ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵੱਖ-ਵੱਖ ਵਾਰਡਾਂ ’ਚ ਜਨ ਸਭਾਵਾਂ ਤੇ ਘਰ-ਘਰ ਜਾ ਕੇ ਪ੍ਰਚਾਰ ਦੀ ਅਗਵਾਈ ਕੀਤੀ। ਉਨ੍ਹਾਂ ਵਾਰਡ ਨੰਬਰ 3 ਤੋਂ ਉਮੀਦਵਾਰ ਪਿੰਕੀ ਰਾਣੀ, ਵਾਰਡ 8 ਤੋਂ ਜਥੇਦਾਰ ਹਰਮੀਤ ਸਿੰਘ ਖਾਲਸਾ, ਵਾਰਡ 10 ਤੋਂ ਬਲਜੀਤ ਸਿੰਘ ਬੰਟੀ ਰਹਿਲ, ਵਾਰਡ 11 ਤੋਂ ਬਲਵਿੰਦਰ ਕੌਰ (ਪਤਨੀ ਗੁਰਪ੍ਰੀਤ ਸਿੰਘ ਨੋਨੀ), ਵਾਰਡ 14 ਤੋਂ ਸਿਮਰਨਜੀਤ ਸਿੰਘ ਧਾਲੀਵਾਲ ਤੇ ਵਾਰਡ 24 ਤੋਂ ਉਮੀਦਵਾਰ ਦਲਜੀਤ ਕੌਰ (ਪਤਨੀ ਸੱਤਪਾਲ ਸਿੰਘ ਸੱਤਾ) ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਰਾਜੂ ਖੰਨਾ ਨੇ ਕਿਹਾ ਕਿ ਇਸ ਸ਼ਹਿਰ ਦੇ ਲੋਕ ਸਾਫ਼ ਪੀਣ ਵਾਲਾ ਪਾਣੀ, ਵਧੀਆ ਸੈਨਿਟੇਸ਼ਨ ਪ੍ਰਬੰਧ, ਚੰਗੀਆਂ ਸੜਕਾਂ ਅਤੇ ਯੋਗ ਸਟ੍ਰੀਟ ਲਾਈਟਾਂ ਦੇ ਹੱਕਦਾਰ ਹਨ।’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਜੋ ਇਹ ਵਾਅਦੇ ਪੂਰੇ ਕੀਤੇ ਜਾ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਵੋਟਿੰਗ ਤੋਂ ਪਹਿਲਾਂ ਇਕ ਅਹਿਮ ਸਿਆਸੀ ਘਟਨਾਕ੍ਰਮ ਤਹਿਤ ਭਾਜਪਾ ਆਗੂ ਹਰਜੀਤ ਕੌਰ ਰਾਣੀ ਨੇ ਰਸਮੀ ਤੌਰ ’ਤੇ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੁਹਿੰਮ ’ਚ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ (ਇੰਡਸਟਰੀ ਵਿੰਗ) ਭਾਰਤ ਭੂਸ਼ਣ ਟੋਨੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਸੀਨੀਅਰ ਆਗੂ ਭਿੰਦਰ ਸਿੰਘ ਮੰਡੀ, ਜ਼ਿਲ੍ਹਾ ਪ੍ਰਧਾਨ (ਐਸਸੀ ਵਿੰਗ) ਡਾ. ਅਰਜੁਨ ਸਿੰਘ ਅਮਲੋਹ, ਮਧੂਮੀਤ ਵਡੇਰਾ, ਸੁਨੀਲ ਬਰਾੜ, ਸੋਹਣ ਸਿੰਘ, ਪ੍ਰਿੰਸ ਛੱਤਵਾਲ, ਜਗਤਾਰ ਸਿੰਘ ਗਿੱਲ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਜਥੇਦਾਰ ਕਰਮ ਸਿੰਘ ਘੁਟੀਡ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਸਵੀਰ ਸਿੰਘ ਬੈਨੀਪਾਲ, ਕੇਵਲ ਖਾ ਧਰਮਗੜ੍ਹ, ਅੰਗਰੇਜ਼ ਕੌਰ, ਕਰਮਜੀਤ ਸਿੰਘ ਮਹਿਮੂਦਪੁਰ, ਅੰਗਰੇਜ਼ ਸਿੰਘ ਲਾਡਪੁਰ, ਜਮਲਾ ਚੈਹਿਲਾ, ਸ਼ੇਰ ਸਿੰਘ, ਚਰਨਜੀਤ ਚੰਨਾ, ਗੁਰਕੀਰਤ ਸਿੰਘ ਪਨਾਗ, ਗੁਰਨੂਰ ਸਿੰਘ ਕੈਂਥ, ਗੱਗੀ ਸਰਪੰਚ ਚੌਬਦਾਰਾ, ਸੁਰਜੀਤ ਸਿੰਘ ਬਰੌਗਾ, ਹਰਪਿੰਦਰ ਸਿੰਘ ਭੂਰਾ, ਸੁਖਪ੍ਰੀਤ ਸਿੰਘ, ਹਰਵਿੰਦਰ ਸਿੰਘ ਵਿੱਕੀ, ਰਿੰਪੀ ਮੰਡੀ, ਮਨੋਜ ਰਾਣੀ, ਸੁਸ਼ੀਲ ਰਾਣੀ, ਪਰਮਜੀਤ ਕੌਰ, ਮਨਰੀਤ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਤਰਨਜੋਤ ਸਿੰਘ, ਪਰਮਜੀਤ ਸਿੰਘ, ਮਨਵੀਰ ਸਿੰਘ, ਗਿਆਨ ਸਿੰਘ, ਜੱਗਵੀਰ ਸਿੰਘ ਅਤੇ ਕ੍ਰਿਸ਼ਨ ਕੁੰਭੜਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਮੌਜੂਦ ਸਨ।