ਸਟਾਫ ਰਿਪੋਰਟਰ, ਪਟਿਆਲਾ

ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਕੀਤੇ ਜਾ ਰਹੇ ਦੋ ਰੋਜ਼ਾ ਪੰਜਾਬ ਰਾਜ ਅੰਤਰ ਬਹੁ ਤਕਨੀਕੀ ਕਾਲਜ ਯੁਵਕ ਮੇਲੇ ਦਾ ਉਦਘਾਟਨ ਕਰਨ ਮੌਕੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਮਾਜ ਦਾ ਭਵਿੱਖ ਸਹੀ ਹੱਥਾਂ ਵਿਚ ਜਾ ਰਿਹਾ ਹੈ। ਪੰਜਾਬ ਰਾਜ ਅੰਤਰ ਬਹੁ ਤਕਨੀਕੀ ਕਾਲਜ ਯੁਵਕ ਮੇਲੇ ਵਿਚ 32 ਕਾਲਜਾਂ ਦੇ 700 ਵਿਦਿਆਰਥੀਆਂ ਨੇ ਹਿੱਸਾ ਲਿਆ। ਯੁਵਕ ਮੇਲੇ ਵਿਚ ਸ਼ਬਦ ਗਾਇਨ, ਲੇਖ ਰਚਨਾ, ਗਿੱਧਾ, ਭੰਗੜਾ, ਪੋਸਟਰ ਮੇਕਿੰਗ, ਕੋਰੀਓਗਰਾਫ਼ੀ, ਸੋਲ੍ਹੋ ਡਾਂਸ, ਲੋਕ ਗੀਤਾਂ ਦਾ ਰੰਗਾ ਰੰਗ ਪ੍ਰਰੋਗਰਮ ਵੀ ਪੇਸ਼ ਕੀਤਾ ਗਿਆ। ਮੇਲਾ ਮੰਗਲਵਾਰ ਨੂੰ ਵੀ ਜਾਰੀ ਰਹੇਗਾ।

ਗੁਰੂ ਨਾਨਕ ਸਾਹਿਬ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਿਤ ਇਸ ਮੇਲੇ ਵਿਚ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ 2 ਅਕਤੂਬਰ ਤੋਂ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਪਲਾਸਟਿਕ ਕਚਰਾ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ 12 ਟਨ ਤੋਂ ਜ਼ਿਆਦਾ ਪਲਾਸਟਿਕ ਦਾ ਕਚਰਾ ਚੁੱਕਿਆ ਗਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ.ਸ਼ਰਮਾ, ਮੁੱਖ ਮੰਤਰੀ ਦੇ ਓ.ਐਸ.ਡੀ ਅੰਮਿ੍ਤ ਪ੍ਰਤਾਪ ਸਿੰਘ ਹਨੀ ਸੇਖੋਂ, ਨਗਰ ਨਿਗਮ ਦੇ ਮੇਅਰ ਸੰਜੀਵ ਬਿੱਟੂ ਸ਼ਰਮਾ, ਪੰਜਾਬ ਗਊ ਸੇਵਾ ਬੋਰਡ ਦੇ ਚੇਅਰਮੈਨ ਸਚਿਨ ਸ਼ਰਮਾ, ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਪ੍ਰਰੋਫੈਸਰ ਗੁਰਬਖ਼ਸ਼ੀਸ਼ ਸਿੰਘ ਅੰਟਾਲ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਪਾਲੀਟੈਕਨਿਕ ਕਾਲਜਾਂ ਦੇ ਪਿ੍ਰੰਸੀਪਲ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

ਦੀਵਾਲੀ ਤੋਂ ਦੋ ਦਿਨ ਪਹਿਲਾਂ ਕਾਂਗਰਸੀ ਚਲਾਉਣਗੇ ਸਫਾਈ ਮੁਹਿੰਮ-ਪਰਨੀਤ ਕੌਰ

ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਅਗਲੇ ਸਫ਼ਾਈ ਪ੍ਰਰੋਗਰਾਮ ਬਾਰੇ ਦੱਸਿਆ ਕਿ ਦੀਵਾਲੀ ਤੋਂ ਦੋ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਸਾਰੇ ਆਗੂ, ਕੌਂਸਲਰ ਤੇ ਵਰਕਰ ਮਿਲ ਕੇ ਮੁਹਿੰਮ ਚਲਾਉਣਗੇ। 6 ਸਬਜੀ ਮੰਡੀਆਂ ਤੋਂ ਇਲਾਵਾ ਰੇਹੜੀਆਂ ਕੋਲ ਜਾ ਕੇ ਜੂਟ ਦੇ ਬੈਗ ਲੋਕਾਂ ਨੂੰ ਵੰਡੇ ਜਾਣਗੇ ਤੇ ਉਨ੍ਹਾਂ ਦੇ ਪਲਾਸਟਿਕ ਦੇ ਬੈਗ ਵਾਪਿਸ ਲੈਣ ਦੇ ਨਾਲ ਹੀ ਪਲਾਸਟਿਕ ਦੇ ਨੁਕਸਾਨ ਬਾਰੇ ਦੱਸ ਕੇ ਇਸ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅਗਲੇ ਦਿਨ ਉੌੱਥੇ ਕੋਈ ਗੰਦਗੀ ਨਹੀਂ ਸੀ।