ਐੱਚਐੱਸ ਸੈਣੀ, ਰਾਜਪੁਰਾ : ਇਥੋਂ ਨੇੜਲੇ ਪਿੰਡ ਤੇਪਲਾ ਨੇੜਿਉਂ ਲੰਘ ਰਹੇ ਘੱਗਰ ਦਰਿਆ ਵਿਚ ਦੇਰ ਸ਼ਾਮ ਨਹਾਉਣ ਗਏ ਇਕ ਨੌਜਵਾਨ ਦੀ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਥਾਣਾ ਸ਼ੰਭੂ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਤੇਪਲਾ ਵਾਸੀ 14 ਸਾਲਾ ਨੌਜਵਾਨ ਵਿਜੈ ਕੁਮਾਰ ਗਰਮੀ ਕਾਰਨ ਪਿੰਡ ਦੇ ਨੇੜਿਉਂ ਲੰਘਦੇ ਘੱਗਰ ਦਰਿਆ ਵਿਚ ਦੇਰ ਸ਼ਾਮ ਨਹਾਉਣ ਲਈ ਗਿਆ ਸੀ। ਦਰਿਆ ਵਿੱਚ ਅਚਾਨਕ ਪਾਣੀ ਦਾ ਤੇਜ ਵਹਾ ਹੋਣ ਕਾਰਣ ਉਸ ਵਿਚ ਫੱਸ ਗਿਆ ਅਤੇ ਦਰਿਆ ਵਿਚ ਡੁੱਬ ਗਿਆ। ਉਸਨੂੰ ਡੁਬਦਾ ਦੇਖ ਕੇ ਲੋਕਾਂ ਨੇ ਰੌਲਾ ਪਾ ਦਿੱਤਾ ਤੇ ਲੋਕਾਂ ਨੇ ਉਸਨੂੰ ਕੱਢਣ ਲਈ ਕਈ ਨੌਜਵਾਨਾਂ ਨੇ ਦਰਿਆ ਵਿਚ ਛਾਲਾਂ ਮਾਰ ਦਿੱਤੀਆਂ ਪਰ ਜਦੋਂ ਤੱਕ ਉਸ ਨੂੰ ਬਾਹਰ ਕੱਢ ਕੇ ਲਿਆਂਦਾ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ।ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ੰਭੂ ਦੀ ਪੁਲਿਸ ਮੋਕੇ ਉਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

Posted By: Jagjit Singh