ਹਰਿੰਦਰ ਸ਼ਾਰਦਾ, ਪਟਿਆਲਾ

ਇਥੋਂ ਦੇ ਤਫਜਲਪੁਰਾ ਇਲਾਕੇ ਵਿਚ ਰਹਿਣ ਵਾਲੇ ਇਕ ਨੌਜਵਾਨ ਦੀ ਕਮਰੇ ਦਾ ਬਲਬ ਬਦਲਦੇ ਸਮੇਂ ਕਰੰਟ ਦਾ ਜ਼ੋਰਦਾਰ ਝਟਕਾ ਲੱਗ ਗਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ, ਜਿਸ ਨੰੂ ਮੁੱਢਲੀ ਜਾਂਚ ਉਪਰੰਤ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿੱਤਾ।

ਇਸ ਸਬੰਧੀ ਜਾਣਕਾਰੀ ਮਿ੍ਤਕ ਪਵਨ ਅਸਵਾਲ (25) ਦੇ ਦੋਸਤ ਹੈਪੀ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਸਾਢੇ ਅੱਠ ਵਜੇ ਕਰੀਬ ਪਵਨ ਆਪਣੇ ਕਮਰੇ ਦਾ ਬੱਲਬ ਖ਼ਰਾਬ ਹੋਣ ਕਾਰਨ ਉਸ ਬੱਲਬ ਦੀ ਥਾਂ ਤੇ ਨਵਾਂ ਬਲਬ ਲਗਾ ਰਿਹਾ ਸੀ। ਇਸੇ ਦੌਰਾਨ ਅਚਾਨਕ ਕਰੰਟ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀਂ ਹੋ ਗਿਆ। ਪਵਨ ਦੀ ਅਵਾਜ ਸੁਣਦੇ ਸਾਰੇ ਹੀ ਪਰਿਵਾਰਕ ਮੈਂਬਰ ਉਸ ਨੰੂ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੰੂ ਮਿ੍ਤਕ ਐਲਾਨ ਦਿੱਤਾ। ਹੈਪੀ ਨੇ ਦੱਸਿਆ ਕਿ ਪਵਨ ਦੇ ਪਿਤਾ ਦਿਹਾੜੀ ਕਰਦੇ ਸਨ ਜਿਨ੍ਹਾਂ ਦੀ ਸ਼ੂਗਰ ਦੀ ਬਿਮਾਰੀ ਕਾਰਨ ਕਿਡਨੀ ਖਰਾਬ ਹੋ ਗਈ ਹੈ। ਜਿਨ੍ਹਾਂ ਦਾ ਪਿਛਲੇ ਚਾਰ ਸਾਲਾਂ ਤੋਂ ਨਿੱਜੀ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਇਸ ਲਈ ਪੂਰੇ ਪਰਿਵਾਰ ਦੀ ਜਿੰਮੇਵਾਰੀ ਪਵਨ ਦੇ ਮੋਿਢਆਂ ਤੇ ਸੀ। ਜੋ ਕਿ ਘਰ ਦਾ ਗੁਜਾਰਾ ਕਰਨ ਵਾਸਤੇ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। ਪਵਨ ਦੋ ਭੈਣਾਂ ਇਕਲੌਤਾ ਭਰਾ ਸੀ ਹਨ ਜਿਨ੍ਹਾਂ ਵਿਚੋਂ ਇਕ ਭੈਣ ਦਾ ਵਿਆਹ ਹੋ ਚੁੱਕਾ ਹੈ । ਪਵਨ ਦੀ ਮੌਤ ਤੋਂ ਬਾਅਦ ਜਿਥੇ ਪੂਰਾ ਪਰਿਵਾਰ ਸਦਮੇ ਵਿਚ ਹੈ ਉਥੇ ਹੀ ਹੁਣ ਆਮਦਨ ਦਾ ਵੀ ਹੁਣ ਕੋਈ ਸਾਧਨ ਨਹੀਂ ਹੈ। ਮਾਮਲੇ ਦੀ ਜਾਂਚ ਕਰ ਰਹੀ ਥਾਣਾ ਅਰਬਨ ਅਸਟੇਟ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ। ਜਿਨ੍ਹਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕਰ ਲਿਆ ਹੈ।