ਪੱਤਰ ਪ੍ਰਰੇਰਕ, ਪਟਿਆਲਾ

ਨਿਊ ਗਰੀਨ ਪਾਰਕ ਕਾਲੋਨੀ ਵਿਖੇ ਨਾਰੀ ਸ਼ਕਤੀ ਜਾਗਰਣ ਸਮਿਤੀ ਵੱਲੋਂ ਸੁਆਮੀ ਅਸ਼ਵਨੀ ਦੀ ਅਗਵਾਈ ਹੇਠ ਦੋ ਦਿਨਾਂ ਯੋਗਾ ਕੈਂਪ ਲਗਾਇਆ ਗਿਆ। ਇਸ ਮੌਕੇ ਖ਼ਾਸ ਤੌਰ ਤੇ ਪਹੁੰਚੇ ਕਲੋਨੀ ਪ੍ਰਧਾਨ ਧੀਰਜ ਗਰਗ, ਪ੍ਰਸਿੱਧ ਸਮਾਜ ਸੇਵੀ ਅਰੁਣ ਤਿਵਾਰੀ, ਕਿ੍ਸ਼ਨ ਲਾਲ ਤੇ ਸਾਬਕਾ ਡੀਐਸਪੀ ਰਮੇਸ਼ ਭਾਰਤੀ ਨੇ ਯੋਗਾ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਸਮਿਤੀ ਪ੍ਰਧਾਨ ਗੁਰਦੀਪ ਕੌਰ ਜੰਡੂ ਨੇ ਯੋਗ ਦਾ ਮਹੱਤਵ ਦੱਸਦਿਆ ਕਿਹਾ ਕਿ ਯੋਗ ਜੀਵਨ ਜਿਉਂਣ ਦੀ ਕਲਾ ਹੈ। ਇਹ ਮੁਕੰਮਲ ਚਿਕਿਤਸਾ ਪ੍ਰਣਾਲੀ ਹੈ ਜੋ ਮਨੁੱਖ ਨੂੰ ਨਿਰੋਗ ਸਰੀਰ ਮੁਹੱਈਆ ਕਰਦੀ ਹੈ। ਅਜੋਕੇ ਭੱਜ-ਦੋੜ ਦੇ ਸਮੇਂ ਜਿੰਦਗੀ ਵਿੱਚ ਅਨੇਕ ਅਜਿਹੇ ਪਲ ਆਉਂਦੇ ਹਨ ਜੋ ਸਾਡੀ ਕਾਰਜ ਸ਼ਕਤੀ ਨੂੰ ਪ੍ਰਭਾਵਤ ਕਰ ਦਿੰਦੇ ਹਨ। ਸਾਡੇ ਆਸ-ਪਾਸ ਅਨੇਕਾ ਕਾਰਨ ਹਨ ਜੋ ਤਣਾਅ, ਥਕੇਵਾਂ ਅਤੇ ਚਿੜਚਿੜੇਪਣ ਨੂੰ ਜਨਮ ਦਿੰਦੇ ਹਨ ਜਿਸ ਸਦਕਾ ਸਾਡੀ ਜ਼ਿੰਦਗੀ ਅਸਤੁੰਲਤ ਹੋ ਜਾਂਦੀ ਹੈ। ਅਜਿਹੇ ਹਾਲਾਤ ਵਿਚ ਜ਼ਿੰਦਗੀ ਨੂੰ ਸਿਹਤਮੰਤ ਅਤੇ ਤਾਕਤਵਰ ਬਣਾਏ ਰੱਖਣ ਲਈ ਯੋਗ ਰਾਮਬਾਣ ਦਵਾਈ ਹੈ।