<

p> ਕੇਵਲ ਸਿੰਘ, ਅਮਲੋਹ :

ਪਿੰਡ ਰੁੜਕੀ ਦੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਕੁਸ਼ਤੀ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਸ਼ਪੁਰ ਦੇ ਵਿਦਿਆਰਥੀ ਹਰਵਿੰਦਰ ਸਿੰਘ ਰੁੜਕੀ 60 ਕਿੱਲੋ ਵਰਗ, ਜੋਬਨਜੀਤ ਸਿੰਘ ਰੁੜਕੀ ਦੇ 57 ਕਿੱਲੋ ਵਰਗ ਵਿਚ ਪਹਿਲੀ ਪੁਜੀਸ਼ਨ ਹਾਸਿਲ ਕਰਨ 'ਤੇ ਭਾਈ ਸੰਗਤ ਸਿੰਘ ਯੂਥ ਕਲੱਬ ਰੁੜਕੀ ਵੱਲੋਂ ਸਰਪ੍ਰਸਤ ਰਜਿੰਦਰ ਸਿੰਘ ਰਾਜੀ, ਨਾਮਵਰ ਭਲਵਾਨ ਚਮਕੌਰ ਸਿੰਘ ਅਤੇ ਮੈਂਬਰਾਂ ਵੱਲੋਂ ਦੋਵਾਂ ਭਲਵਾਨਾਂ ਨੂੰ ਸਨਮਾਨਤ ਕੀਤਾ ਗਿਆ। ਸਰਪ੍ਰਸਤ ਰਾਜੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਬੱਚੇ ਅੱਗੇ ਜਾ ਕੇ ਵੀ ਅਹਿਮ ਪ੍ਰਰਾਪਤੀਆਂ ਹਾਸਿਲ ਕਰਨਗੇ। ਉਨ੍ਹਾਂ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਅਪੀਲ

ਵੀ ਕੀਤੀ ਕਿ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਹਿੱਸਾ ਜ਼ਰੂਰ ਲੈਣ। ਇਸ ਮੌਕੇ ਸਮਾਜ ਸੇਵਕ ਸ਼ਿੰਗਾਰਾ ਸਿੰਘ ਰੁੜਕੀ, ਲਾਲੀ ਭਲਵਾਨ, ਸੁਖਜੀਤ ਸਿੰਘ ਭਲਵਾਨ, ਪ੍ਰਗਟ ਸਿੰਘ ਪੰਚ, ਪ੍ਰਭਜੋਤ ਸਿੰਘ, ਹਰਮੇਸ ਸਿੰਘ, ਰਾਮਲਾਲ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਤਰਸੇਮ ਸਿੰਘ, ਗੁਰਪ੍ਰਰੀਤ ਸਿੰਘ, ਗੁਰਜੰਟ ਸਿੰਘ, ਬੁਲੰਦ ਸਿੰਘ ਆਦਿ ਮੌਜੂਦ ਸਨ।