ਭੁਪਿੰਦਰਜੀਤ ਮੌਲਵੀਵਾਲਾ, ਪਾਤੜਾਂ

ਰੋਟਰੀ ਕਲੱਬ ਪਾਤੜਾਂ ਅਤੇ ਮਾਲਵਾ ਝੂੰਮਰ ਕਲੱਬ ਪਾਤੜਾਂ ਵਲੋਂ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਪ੍ਸਿੱਧ ਢੋਲੀ ਉਸਤਾਦ ਭਾਨਾ ਰਾਮ ਸੁਨਾਮੀ ਦੀ ਯਾਦ ਨੂੰ ਸਮਰਪਿਤ 'ਵਰਲਡ ਭੰਗੜਾ ਕੱਪ 2019' ਕਰਵਾਇਆ ਗਿਆ ਜੋ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਪਾਰਕਲਿੰਗ ਕਿੰਡਜ਼ ਦ ਫਾਉਡੇਸ਼ਨ ਸਕੂਲ ਪਾਤੜਾਂ ਦੇ ਵਿਹੜੇ ਵਿੱਚ ਸਪੰਨ ਹੋਇਆ।ਭੰਗੜਾ ਕੱਪ ਵਿੱਚ ਮੁੱਖ ਮਹਿਮਾਨ ਵਜੋ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਅਤੇ ਐਸਜੀਪੀਸੀ ਮੈਂਬਰ ਨਿਰਮਲ ਸਿੰਘ ਹਰਿਆਉ ਸ਼ਾਮਲ ਹੋਏ ਜਦ ਕੇ ਪੰਜਾਬੀ ਯੂਨੀਵਰਸਟੀ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਗੁਰਸੇਵਕ ਸਿੰਘ ਲੰਬੀ ਨੇ ਭੰਗੜਾ ਕੱਪ ਦੇ ਨਿਰਦੇਸ਼ਕ ਦੀ ਭੂਮਿਕਾ ਨਿਭਾਈ। ਭੰਗੜਾ ਕੱਪ ਦੌਰਾਨ ਹੋਏ ਫਸਵੇਂ ਮੁਕਾਬਲਿਆਂ ਵਿੱਚ ਏ ਕੈਟਾਗਰੀ ਵਿੱਚ ਲੋਕ ਨਾਚ ਮਲਵਈ ਗਿੱਧਾ, ਝੂੰਮਰ ਅਤੇ ਲੁੱਡੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੰਜਾਬ ਦੇ ਵੱਖ ਵੱਖ ਕਾਲਜਾਂ ਅਤੇ ਯੂਨੀਵਰਸਟੀਆਂ ਦੀਆਂ ਕੁੱਲ ਸੱਤ ਟੀਮਾਂ ਨੇ ਹਿੱਸਾ ਲਿਆ ਇਨ੍ਹਾਂ ਮੁਕਾਬਲਿਆਂ ਦੌਰਾਨ ਖਾਲਸਾ ਕਾਲਜ ਪਟਿਆਲਾ ਦੀ ਮਲਵਈ ਗਿੱਧਾ ਟੀਮ ਨੇ ਪਹਿਲਾ ਸਥਾਨ, ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਝੂੰਮਰ ਟੀਮ ਨੇ ਦੀਝਾ ਸਥਾਨ ਹਾਸਲ ਕੀਤਾ।ਜਦੋਂਕਿ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਝੂੰਮਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਬੀ ਕੈਟਾਗਿਰੀ ਵਿੱਚ ਲੋਕ ਨਾਚ ਭੰਗੜਾ ਦੇ ਹੋਏ ਮੁਕਾਬਲਿਆਂ ਵਿੱਚ ਕੁਲ ਪੰਜ ਟੀਮਾਂ ਨੇ ਆਪਣੀ ਪੇਸ਼ਕਾਰੀ ਕੀਤੀ ਜਿਸ ਵਿੱਚ ਪਹਿਲਾ ਸਥਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ,ਦੂਜਾ ਸਥਾਨ ਲੋਕ ਨਾਚ ਅਕੈਡਮੀ ਫਿਰੋਜ਼ਪੁਰ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਭੰਗੜਾ ਟੀਮ ਨੇ ਤੀਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਕੈਟਾਗਿਰੀ ਸੀ ਦੇ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗਗਨਦੀਪ ਸਿੰਘ ਨੇ ਪਹਿਲਾ, ਗੁਰਲਾਲ ਸਿੰਘ ਨੇ ਦੂਜਾ ਸਥਾਨ ਤੇ ਧੀਰਜ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਵਲੋਂ ਮਿੱਠੀ ਅਤੇ ਬੁਲੰਦ ਅਵਾਜ਼ ਦੀ ਮਲਿਕਾ ਮਨਜੀਤ ਨਿੱਕੀ ਅਤੇ ਹਰਦਿਲ ਖਾਬ ਦੀ ਜੋੜੀ ਨੇ ਹਾਜ਼ਰੀ ਲਵਾਉਦਿਆਂ ਭੰਗੜਾ ਕੱਪ ਵਿੱਚ ਸਭਿਆਚਾਰਕ ਗੀਤ ਗਾ ਕੇ ਸਰੋਤਿਆ ਦੀ ਭਰਪੂਰ ਦਾਦ ਖੱਟੀ।ਸਟੇਜ ਸਕੱਤਰ ਦੀ ਭੂਮਿਕਾ ਪ੍ੋ ਅਜਮੇਰ ਸਿੰਘ ਅਤੇ ਹਰਮਿੰਦਰ ਸਿੰਘ ਕਰਤਾਰਪੁਰ ਨੇ ਬਾਖੂਬੀ ਨਿਭਾਈ। ਇਸ ਮੌਕੇ ਰੋਟਰੀ ਕੱਲਬ ਪਾਤੜਾਂ ਦੇ ਪ੍ਧਾਨ ਗੁਰਸਿਮਰਨ ਸਿੰਘ ਹਰੀਕਾ ਅਤੇ ਮਾਲਵਾ ਝੂੰਮਰ ਕਲੱਬ ਦੇ ਡਾਂਸ ਡਾਇਰੈਕਟਰ ਰਟੋਰੀਅਨ ਹਰਮਿੰਦਰ ਸਿੰਘ, ਕੁਲਦੀਪ ਸਿੰਘ ਥਿੰਦ, ਨਰਾਇਣ ਗਰਗ, ਨਾਨਕ ਚੰਦ, ਪ੍ਸ਼ੋਤਮ ਸਿੰਗਲਾ, ਹਰਦੀਪ ਸ਼ਰਮਾ, ਇੰਦਰ ਸਿੰਗਲਾ, ਰਕੇਸ਼ ਗਰਗ, ਪਵਨ ਗੋਇਲ, ਭਾਰਤ ਭੂਸ਼ਨ ਸੋਨੂ, ਅਸ਼ੋਕ ਗਰਗ, ਲਖਦੀਪ ਸ਼ਰਮਾਂ, ਅਮਨਦੀਪ ਸਿੰਘ, ਜੀਤਪਾਲ ਸਿੰਘ ਅਤੇ ਅਮਰੀਕ ਭੁੱਲਰ ਆਦਿ ਹਾਜ਼ਰ ਸਨ।