ਪੱਤਰ ਪੇ੍ਰਰਕ, ਸਮਾਣਾ : ਬੁੱਧਵਾਰ ਦੁਪਹਿਰ ਬਾਅਦ ਪਿੰਡ ਧਨੇਠਾ ਨੇੜੇ ਭਾਖੜਾ ਨਹਿਰ 'ਚ ਡਿੱਗੀ ਅੌਰਤ ਨੂੰ ਰਾਹਗੀਰ ਤੈਰਾਕਾਂ ਵਲੋਂ ਤੁਰੰਤ ਬਾਹਰ ਕੱਢ ਲਏ ਜਾਣ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਲਿਆਂਦਾ ਗਿਆ। ਏਐਸਆਈ. ਤਰਸੇਮ ਸਿੰਘ ਨੇ ਦੱਸਿਆ ਕਿ ਮਿ੍ਤਕਾ ਅਮਨਦੀਪ ਕੌਰ (34) ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਘੰਗਰੋਲੀ ਦੇ ਪਿਤਾ ਸੁਖਦੇਵ ਸਿੰਘ ਵਾਸੀ ਪਿੰਡ ਭੁਟਾਲ ਖੁਰਦ ਵਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਅਮਨਦੀਪ ਕੌਰ ਰੋਜ਼ਾਨਾ ਵਾਂਗ ਗੁਰਦੁਆਰਾ ਗੜ੍ਹੀ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ, ਇਸ ਦੌਰਾਨ ਕਿਸੇ ਸਰੀਰਕ ਪੇ੍ਸ਼ਾਨੀ ਕਾਰਨ ਨੇੜਿਓਂ ਲੰਘਦੀ ਭਾਖੜਾ ਨਹਿਰ 'ਚ ਡਿੱਗ ਗਈ। ਜਿਸ ਨੂੰ ਰਾਹਗੀਰਾਂ ਨੇ ਜਦੋਂ ਤੱਕ ਬਾਹਰ ਕੱਿਢਆ, ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀ ਅਨੁਸਾਰ ਸਦਰ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਡਾ: ਜਤਿਨ ਡਾਹਰਾ ਦੀ ਅਗਵਾਈ 'ਚ ਤਿੰਨ ਡਾਕਟਰਾਂ ਦੇ ਪੈਨਲ ਵਲੋਂ ਪੋਸਟਮਾਰਟਮ ਕਰ ਕੇ ਬਿਸਰਾ ਜਾਂਚ ਲਈ ਲੈਬ ਭੇਜ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਮਿ੍ਤਕਾ ਦਾ 14 ਸਾਲਾ ਇੱਕ ਲੜਕਾ ਹੈ ਜਦੋਂ ਕਿ ਉਸ ਦਾ ਪਤੀ ਸਾਬਕਾ ਫੌਜੀ ਹੈ ਜੋ ਅੱਜ ਕਲ੍ਹ ਚੰਡੀਗੜ੍ਹ ਵਿਖੇ ਪ੍ਰਰਾਈਵੇਟ ਸੁਰੱਖਿਆ ਕਰਮੀ ਵਜੋਂ ਕੰਮ ਕਰ ਰਿਹਾ ਹੈ।
ਭਾਖੜਾ ਨਹਿਰ 'ਚ ਡਿੱਗਣ ਕਾਰਨ ਅੌਰਤ ਦੀ ਮੌਤ
Publish Date:Fri, 27 Jan 2023 05:57 PM (IST)
