ਪੱਤਰ ਪ੫ੇਰਕ, ਰਾਜਪੁਰਾ : ਥਾਣਾ ਸਿਟੀ ਪੁਲਿਸ ਨੇ ਗਗਨ ਚੌਂਕ ਨੇੜੇ ਸਥਿੱਤ ਇੱਕ ਕਲੋਨੀ 'ਚ ਘਰ ਅੰਦਰ ਰੇਡ ਕਰਕੇ ਅੌਰਤ ਨੂੰ 24 ਬੋਤਲਾਂ ਸ਼ਰਾਬ ਸਣੇ ਗਿ੫ਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਦੇ ਹੋਲਦਾਰ ਅੰਗਰੇਜ਼ ਸਿੰਘ ਸਮੇਤ ਪੁਲਿਸ ਪਾਰਟੀ ਗਗਨ ਚੌਂਕ ਨੇੜੇ ਮੋਜੂਦ ਸਨ ਤਾਂ ਮੁਖਬਰੀ ਦੇ ਅਧਾਰ 'ਤੇ ਹੁਸਨ ਕਲੋਨੀ ਅੰਬਾਲਾ ਹਾਲ ਕਿਰਾਏਦਾਰ ਰੋਸ਼ਨ ਕਲੋਨੀ ਰਾਜਪੁਰਾ ਵਸਨੀਕ ਇੱਕ ਅੌਰਤ ਬਾਲਾ ਦੇ ਘਰ ਰੇਡ ਕੀਤੀ ਤਾਂ ਉਥੋਂ 24 ਬੋਤਲਾਂ ਸ਼ਰਾਬ ਮਾਲਵਾ ਪੰਜਾਬ ਬਰਾਮਦ ਹੋਈ। ਜਿਸ ਤੇ ਥਾਣਾ ਸਿਟੀ ਪੁਲਿਸ ਨੇ ਉਕਤ ਮਾਮਲੇ 'ਚ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।