ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ : ਸੇਵਾਮੁਕਤ ਮਿਊਂਸਪਲ ਇੰਪਲਾਈਜ਼ ਯੂਨੀਅਨ ਦੀ ਇਕ ਮੀਟਿੰਗ ਲੇਖ ਰਾਜ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਪੈਨਸ਼ਨ ਵਿਭਾਗ ਵਲੋਂ ਪਿਛਲੇ 2 ਮਹੀਨੇ ਦੀ ਤਨਖਾਹ ਨਾ ਦਿੱਤੇ ਜਾਣ ਕਾਰਨ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਧਰਮਿੰਦਰ ਸਿੰਘ ਬਾਡਾ ਨੇ ਦੱਸਿਆ ਕਿ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੈਨਸ਼ਨ 'ਤੇ ਅਧਾਰਿਤ ਹਨ, ਪਰੰਤੂ ਸੂਬਾ ਸਰਕਾਰ ਦੇ ਪੈਨਸ਼ਨ ਵਿਭਾਗ ਵਲੋਂ ਅਕਤੂਬਰ ਅਤੇ ਨਵੰਬਰ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ। ਜਿਸ ਕਾਰਨ ਪੈਨਸ਼ਨਰਾਂ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਨੂੰ ਸਮੇਂ ਸਮੇਂ 'ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਉਸੇ ਅਧਾਰ 'ਤੇ ਸੂਬਾ ਸਰਕਾਰ ਵਲੋਂ ਵੀ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਂਦੀਆਂ ਸਨ। ਪਰੰਤੂ ਅਫਸੋਸ ਦੀ ਗੱਲ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸੂਬਾ ਸਰਕਾਰ ਵਲੋਂ ਡੀਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਹੈ ਕਿ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਜਾਰੀ ਕੀਤੀ ਜਾਵੇ ਅਤੇ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਵੀ ਜਾਰੀ ਕੀਤੀਆਂ ਜਾਣ। ਇਸ ਮੌਕੇ ਮਹਿੰਦਰਪਾਲ, ਧਰਮਿੰਦਰ ਸਿੰਘ ਬਾਡਾ, ਰਮੇਸ਼ ਕੁਮਾਰ, ਬੰਤ ਸਿੰਘ, ਜਸਵਿੰਦਰ ਸਿੰਘ, ਸਵਰਨ ਸਿੰਘ, ਮੱਘਰ ਸਿੰਘ, ਸੰਤੋਖ ਸਿੰਘ, ਸੁਦਰਸਨ ਸਿੰਘ, ਹਰੀ ਚੰਦ, ਬਲੈਤੀ ਲਾਲ, ਬਲਦੇਵ ਰਾਜ, ਮਹਿੰਦਰ ਸਿੰਘ, ਜੀਤ ਸਿੰਘ, ਪਰਮਜੀਤ ਸਿੰਘ, ਧਰਮਪਾਲ, ਸ਼ਿੰਦਰਪਾਲ, ਹੰਸ ਰਾਜ, ਹਰਦਾਸੋ, ਕਮਲਾ ਆਦਿ ਵੀ ਹਾਜ਼ਰ ਸਨ।