<

p> ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ:

ਵਿਸ਼ਵਕਰਮਾ ਸਮਾਜ ਭਲਾਈ ਸਭਾ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕਿ ਹਰ ਸਾਲ ਮਨਾਏ ਜਾਂਦੇ ਬਾਬਾ ਵਿਸ਼ਵਕਰਮਾ ਦੇ ਪ੍ਰਗਟ ਦਿਵਸ ਮਾਨਵ ਭਲਾਈ ਤੇ ਲੋੜਵੰਦਾਂ ਦੀ ਮਦਦ ਕਰ ਕੇ ਮਨਾਇਆ ਜਾਵੇਗਾ।

ਚੇਅਰਮੈਨ ਮਾਸਟਰ ਹਰਜੀਤ ਸਿੰਘ, ਮੀਤ ਪ੍ਰਧਾਨ ਮਾਸਟਰ ਰਾਮ ਸਿੰਘ ਸਾਨੀਪੁਰ, ਜੱਗਾ ਸਿੰਘ ਚਨਾਰਥਲ, ਕੰਵਲ ਕ੍ਰਿਸ਼ਨ ਖਜ਼ਾਨਚੀ, ਜਨਰਲ ਸਕੱਤਰ ਲਾਭ ਸਿੰਘ, ਜਥੇਬੰਦਕ ਸਕੱਤਰ ਰਾਜਵੰਤ ਸਿੰਘ ਰੁਪਾਲ ਨੇ ਦੱਸਿਆ ਕਿ ਇਸ ਮੌਕੇ ਕਿਰਤੀ ਲੋਕਾਂ ਦੀ ਭਲਾਈ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ। ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਸਮਾਗਮ ਸਵੇਰੇ 10 ਤੋਂ 1 ਵਜੇ ਤਕ ਹੋਵੇਗਾ। ਜਿਸ ਵਿਚ ਸਮਾਜ ਦੇ ਵਿਦਵਾਨਾਂ ਦੇ ਸੰਖੇਪ ਭਾਸ਼ਣ ਹੋਣਗੇ ਤੇ ਪ੍ਰਗਟ ਦਿਵਸ ਮੌਕੇ ਸਮਾਜ ਦੇ ਮਹਾਨ ਸੂਰਬੀਰ ਯੋਧਿਆਂ ਦੀਆਂ ਤਸਵੀਰਾਂ ਦੀ ਨੁਮਾਇਸ਼ ਲਾਈ ਜਾਵੇਗੀ। ਇਸੇ ਦੌਰਾਨ ਕਿਰਤੀ ਸਮਾਜ ਦੀਆਂ ਸਮੱਸਿਆ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।