ਪੱਤਰ ਪ੍ਰਰੇਰਕ, ਪਾਤੜਾਂ : ਸਰਕਾਰੀ ਹਾਈ ਸਕੂਲ ਹਾਮਝਡੀ ਦੇ ਹੋਣਹਾਰ ਵਿਦਿਆਰਥੀ ਵਿਸ਼ਾਲ ਸਿੰਘ ਵਲੋਂ ਸੂਬਾ ਪੱਧਰੀ ਕਬੱਡੀ ਟੀਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਉੱਤੇ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥੀ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਹੋਰ ਵਿਦਿਆਰਥੀਆਂ ਵਿਚ ਖੇਡਾਂ ਪ੍ਰਤੀ ਰੁਚੀ ਵਧੀ। ਸਰਕਾਰੀ ਸਕੂਲ ਦੇ ਅਧਿਆਪਕ ਬੇਅੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਸ਼ਾਲ ਸਿੰਘ ਨੇ ਸੂਬਾ ਪੱਧਰੀ ਕਬੱਡੀ ਦੀ ਟੀਮ ਵਿਚ ਸ਼ਾਮਲ ਹੋ ਕੇ ਆਪਣੀ ਪਹਿਚਾਣ ਹੀ ਨਹੀਂ ਬਣਾਈ ਸਗੋਂ ਚੰਗਾ ਪ੍ਰਦਰਸ਼ਨ ਕਰਕੇ ਸਕੂਲ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਹੋਣਹਾਰ ਵਿਦਿਆਰਥੀ ਨੂੰ ਸੂਬਾ ਪੱਧਰੀ ਮੁਕਾਬਲਿਆਂ ਵਿਚ ਲੈ ਕੇ ਜਾਣ ਵਾਸਤੇ ਅਧਿਆਪਕ ਪੀਟੀਆਈ ਬੇਅੰਤ ਸਿੰਘ ਭੰਗੂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦੀ ਸਖਤ ਮਿਹਨਤ ਤੇ ਵਿਦਿਆਰਥੀ ਦੀ ਲਗਨ ਸਦਕਾ ਸਕੂਲ ਨੂੰ ਇਹ ਸ਼ਾਨਦਾਰ ਪ੍ਰਰਾਪਤੀ ਨਸੀਬ ਹੋਈ ਹੈ। ਪੜ੍ਹਾਈ ਦੇ ਨਾਲ ਨਾਲ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤੇ ਜਾਣ ਉੱਤੇ ਹੋਰ ਵਿਦਿਆਰਥੀਆਂ ਵਿਚ ਖੇਡਾਂ ਦੀ ਭਾਵਨਾ ਪੈਦਾ ਹੋ ਰਹੀ ਹੈ। ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀ ਵਿਸ਼ਾਲ ਸਿੰਘ ਅਤੇ ਪੀਟੀਆਈ ਅਧਿਆਪਕ ਬੇਅੰਤ ਸਿੰਘ ਭੰਗੂ ਨੂੰ ਸਕੂਲ ਮੁੱਖੀ ਅਮਨਦੀਪ ਕੁਮਾਰ, ਬੇਅੰਤ ਸਿੰਘ ਧਾਲੀਵਾਲ, ਪ੍ਰਰੇਮ ਸਿੰਘ, ਨਰਿੰਦਰ ਪਾਲ, ਅਜੈਬ ਸਿੰਘ, ਬਲਰਾਮ ਕੁਮਾਰ, ਰਾਜੀਵ ਕੁਮਾਰ, ਸੁਖਦੀਪ ਰਾਣੀ, ਸੁਮਨ ਦੇਵੀ, ਰਮਨਜੀਤ ਕੌਰ, ਰੁਪਿੰਦਰ ਕੌਰ, ਹਰਪ੍ਰਰੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ ਨੇ ਸਨਮਾਨਿਤ ਕੀਤਾ ਹੈ।