ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੇ ਆਰੀਆ ਸਮਾਜ ਰੋਡ ਤੇ ਰਾਜਪੁਰਾ ਟੈਂਟ ਡੀਲਰ ਐਸੋਸੀਏਸ਼ਨ ਵੱਲੋਂ ਮਨਮੋਹਨ ਮਹਿਤਾ ਦੀ ਅਗਵਾਈ ਵਿੱਚ ਸਨਮਾਨ ਸਮਾਰੋਹ ਰੱਖਿਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੈਪਸੂ ਵਿਕਾਸ ਬੋਰਡ ਪੰਜਾਬ ਦੇ ਨਵ-ਨਿਯੁਕਤ ਵਾਈਸ ਚੇਅਰਮੈਨ ਪ੍ਰਰੇਮ ਸਾਗਰ ਉਰਫ ਵਿਨੈ ਨਿਰੰਕਾਰੀ ਪਹੰੁਚੇ ਤੇ ਉਨ੍ਹਾਂ ਦਾ ਟੈਂਟ ਡੀਲਰ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਸਿਰੋਪਾਓ ਪਾ ਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਵਿਨੈ ਨਿਰੰਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ।ਇਸ ਤੋਂ ਇਲਾਵਾ ਰਾਜਪੁਰਾ ਸ਼ਹਿਰ ਵਿੱਚ ਨਗਰ ਕੌਂਸਲ ਪ੍ਰਧਾਨ ਪ੍ਰਵੀਨ ਛਾਬੜਾ ਦੇ ਨਾਲ ਮਿਲ ਕੇ ਰਹਿੰਦੇ ਵਿਕਾਸ ਕਾਰਜ਼ ਕਰਵਾਏ ਜਾਣਗੇ। ਇਸ ਮੋਕੇ ਪ੍ਰਵੀਨ ਛਾਬੜਾ, ਓ.ਪੀ. ਅਰੋੜਾ, ਹਰੀਸ਼ ਮਲਹੋਤਰਾ, ਵਿਨੋਦ ਕੁਮਾਰ, ਮਹੇਸ਼ ਚਾਵਲਾ, ਪ੍ਰਦੀਪ ਕੁਮਾਰ ਹੈਪੀ, ਯਸ਼ ਪਾਹਵਾ ਸਮੇਤ ਹੋਰ ਹਾਜ਼ਰ ਸਨ।