ਪੱਤਰ ਪ੍ਰਰੇਰਕ, ਰਾਜਪੁਰਾ : ਇਥੋਂ ਦੇ ਸ਼੍ਰੀ ਕਿ੍ਸ਼ਨਾ ਕੁਸ਼ਟ ਆਸ਼ਰਮ ਵਿਖੇ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾਂ-ਨਿਰਦੇਸ਼ਾ ਹੇਠ ਮਿਸ਼ਨ ਤੰਦਰੁਸਤ ਪੰਜਾਬ ਚੰਗੀ ਸਿਹਤ ਚੰਗੀ ਸੋਚ ਤਹਿਤ ਦਫ਼ਤਰ ਸਿਵਲ ਸਰਜਨ ਪਟਿਆਲਾ ਤੋਂ ਆਏ ਲੈਪਰੋਸੀ ਪ੍ਰਰੋਗਰਾਮ ਦੇ ਨੋਡਲ ਅਫ਼ਸਰ ਡਾ. ਕੁਸ਼ਲਦੀਪ ਕੋਰ ਅਤੇ ਲੈਪਰੋਸੀ ਸੁਪਰਵਾਈਜਰ ਕੁਲਦੀਪ ਕੌਰ ਵੱਲੋ ਕੁਸ਼ਟ ਰੋਗੀਆਂ ਨੂੰ ਜਖਮਾਂ ਦੀ ਸਾਂਭ-ਸੰਭਾਲ ਲਈ ਅਲਸਰ ਕੇਅਰ ਕਿੱਟਾਂ ਅਤੇ ਐਮਸੀਆਰ ਫੱੁਟਵੀਅਰ ਦੀ ਵੰਡ ਕੀਤੀ ਗਈ ਤੇ ਮਰੀਜ਼ਾਂ ਨੂੰ ਇਨ੍ਹਾਂ ਕਿੱਟਾਂ ਵਿਚ ਮੌਜੂਦ ਸਮਾਨ ਦੀ ਵਰਤਂੋ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਡਾ. ਕੁਸ਼ਲਦੀਪ ਕੌਰ ਨੇ ਦੱਸਿਆਂ ਕਿ ਇਨ੍ਹਾਂ ਕਿੱਟਾਂ ਵਿਚ ਹੱਥਾਂ ਅਤੇ ਪੈਰਾਂ ਦੀ ਟਕੋਰ ਲਈ ਟੱਬ, ਤੋਲੀਆ, ਸਾਬਣ, ਸਾਬਣ-ਦਾਨੀ, ਹੱਥਾਂ ਪੈਰਾਂ ਦੀ ਸਫਾਈ ਲਈ ਸਕਰਬ, ਤੇਲ, ਮੱਗ ਆਦਿ ਸ਼ਾਮਲ ਹਨ ਦਿਤੇ ਗਏ। ਉਹਨਾਂ ਕਿਹਾ ਕਿ ਇਹ ਕਿੱਟਾਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਰੀਜਾਂ ਨੂੰ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਕਿੱਟਾ ਵਿਚ ਮੋਜੂਦ ਸਮਾਨ ਨਾਲ ਮਰੀਜ ਸਮੇਂ ਸਮੇਂ ਸਿਰ ਆਪਣੇ ਹੱਥਾਂ ਪੈਰਾਂ ਦੇ ਜਖਮਾਂ ਦੀ ਸਾਫ ਸਫਾਈ ਕਰਨਗੇ ਤਾਂ ਜੋ ਜਖਮ ਜਲਦੀ ਠੀਕ ਹੋ ਸਕਣ ਅਤੇ ਮਰੀਜ ਤੰਦਰੁਸਤ ਰਹਿ ਸਕਣ।