v> ਸਟਾਫ ਰਿਪੋਰਟਰ, ਪਟਿਆਲਾ : ਬੁੱਧਵਾਰ ਦੀ ਸਵੇਰ ਜ਼ਿਲ੍ਹੇ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਇਕ ਵਿਅਕਤੀ ਜ਼ਿਲ੍ਹੇ ਦੇ ਪਾਤੜਾਂ ਤੇ ਦੂਸਰਾ ਸਮਾਣਾ ਸ਼ਹਿਰ ਨਾਲ ਸਬੰਧਤ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪਾਤੜਾਂ ਵਾਸੀ ਵਿਅਕਤੀ ਬੀਤੇ ਦਿਨੀਂ ਦੁਬਈ ਤੋਂ ਅਤੇ ਸਮਾਣਾ ਵਾਸੀ ਪੀੜਤ ਵਿਅਕਤੀ ਦਿੱਲੀ ਤੋਂ ਇੱਥੇ ਆਇਆ ਸੀ। ਇਨ੍ਹਾਂ ਦੇ ਆਉਣ 'ਤੇ ਸਿਹਤ ਭਾਗ ਵੱਲੋਂ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸੀ ਜਿਨ੍ਹਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਰਿਪੋਰਟ ਆਉਣ 'ਤੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਦੋਵਾਂ ਵਿਅਕਤੀਆਂ ਦੇ ਘਰ ਪੁੱਜੀਆਂ। ਪੀੜਤਾਂ ਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਹੈ ਜਦੋਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਦੱਸਣਾ ਬਣਦਾ ਹੈ ਕਿ ਮੰਗਲਵਾਰ ਦੇਰ ਰਾਤ ਤਕ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 127 ਸੀ ਅਤੇ ਬੁੱਧਵਾਰ ਸਵੇਰੇ ਇਹ ਗਿਣਤੀ 129 ਹੋ ਗਈ ਹੈl

Posted By: Seema Anand