ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹਾ ਪਟਿਆਲਾ 'ਚ ਕੋਰੋਨਾ ਪੀੜ੍ਹਤ 2 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂਕਿ 135 ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪਾਜ਼ੇਟਿਵ ਕੇਸਾਂ ਵਿਚ 2 ਸਿਹਤ ਕਰਮਚਾਰੀ ਤੇ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕੋਰੋਨਾ ਪੀੜ੍ਹਤ ਵਿਅਕਤੀਆਂ ਦੀ ਕੁੱਲ ਗਿਣਤੀ 2320 ਹੋ ਗਈ ਹੈ।

ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਰਾਪਤ 850 ਦੇ ਕਰੀਬ ਰਿਪੋਰਟਾਂ ਵਿਚੋ 135 ਕੋਵਿਡ ਪਾਜ਼ੇਟਿਵ ਪਾਏ ਗਏ ਹਨ।ਜਿਨ੍ਹਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੁਚਨਾ ਫੋਰਟਿਸ ਹਸਪਤਾਲ ਮੋਹਾਲੀ, ਇੱਕ ਮੈਕਸ ਹਸਪਤਾਲ ਮੋਹਾਲੀ, ਇੱਕ ਓਜਸ ਹਪਤਾਲ ਮੁਹਾਲੀ, ਸਿਵਲ ਸਰਜਨ ਫਤਿਹਗੜ੍ਹ ਸਾਹਿਬ,ਇੱਕ ਸੈਕਟਰ 32 ਚੰਡੀਗੜ ਤੋਂ ਪ੍ਰਰਾਪਤ ਹੋਈ ਹੈ।ਇਸ ਤਰ੍ਹਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 2320 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 107 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1484 ਹੋ ਗਈ ਹੈ।

ਪਾਜ਼ੇਟਿਵ ਕੇਸਾਂ ਵਿੱਚੋਂ 45 ਪਾਜ਼ੇਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 1484 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 791 ਹੈ। ਉਨ੍ਹਾਂ ਦੱਸਿਆ ਕਿ ਇਹਨਾਂ 135 ਕੇਸਾਂ ਵਿਚੋ ਪਟਿਆਲਾ ਦੇ ਅਜਾਦ ਨਗਰ ਤੋਂ ਛੇ, ਅਰਬਨ ਅਸਟੇਟ ਫੇਜ ਦੋ ਤੋਂ ਪੰਜ, ਅਮਨ ਨਗਰ, ਅਦਾਲਤ ਬਜ਼ਾਰ ਤੋਂ ਚਾਰ- ਚਾਰ, ਪ੍ਰਰੀਤ ਨਗਰ ਤੋਂ ਤਿੰਨ, ਘੁੰਮਣ ਨਗਰ, ਪਾਠਕ ਵਿਹਾਰ, ਵਿਕਾਸ ਨਗਰ, ਏਕਤਾ ਨਗਰ, ਅਰਬਨ ਅਸਟੇਟ-1,ਸੁੰਦਰ ਨਗਰ, ਗੁਰਬਖਸ਼ ਕਲੋਨੀ, ਗਾਂਧੀ ਨਗਰ, ਬੈਂਕ ਕਲੋਨੀ ਤੋਂ ਦੋ- ਦੋ, ਦਰਸ਼ਨ ਸਿੰਘ ਨਗਰ, ਅਫ਼ਸਰ ਇਨਕਲੇਵ, ਭੁਪਿੰਦਰਾ ਰੋਡ, ਬਾਬਾ ਜੀਵਨ ਸਿੰਘ ਨਗਰ, ਕੜਾਹ ਵਾਲਾ ਚੋਂਕ, ਗੋਬਿੰਦ ਨਗਰ, ਤੇਜ ਬਾਗ ਕਲੋਨੀ, ਮੇਹਰ ਸਿੰਘ ਕਲੋਨੀ, ਸੁੂਦਨ ਸਟਰੀਟ, ਐਸਐਸਟੀ ਨਗਰ, ਗੋਲ ਗੱਪਾ ਚੌਂਕ, ਚਰਨ ਬਾਗ, ਸਮਾਣੀਆ ਗੇਟ, ਖਾਲਸਾ ਮੁਹੱਲਾ, ਨਿਉ ਮਹਿੰਦਰਾ ਕਲੋਨੀ, ਬਾਜਵਾ ਕਲੋਨੀ, ਮਾਲਵਾ ਇਨਕਲੇਵ, ਭਾਨ ਕਲੋਨੀ, ਮੁੱਹਲਾ ਕਬਾੜੀਆ ਵਾਲਾ, ਦਸ਼ਮੇਸ਼ ਕਲੋਨੀ, ਮੰਦਿਰ ਮਾਰਗ, ਛੋਟੀ ਬਾਰਾਂਦਰੀ, ਵਿਕਾਸ ਕਲੋਨੀ, ਨਵਤੇਜ ਨਗਰ, ਤਿ੍ਵੇਣੀ ਚੌਂਕ, ਬਾਜਵਾ ਕਲੋਨੀ,ਗੁਰੂ ਨਾਨਕ ਨਗਰ, ਅਜੀਤ ਨਗਰ, ਘਾਸ ਮੰਡੀ, ਸਰਕਾਰੀ ਫਲ਼ੈਟ ਮੈਡੀਕਲ ਕਾਲਜ, ਰਾਜਿੰਦਰਾ ਨਰਸਿੰਗ ਹੋਸਟਲ, ਸ਼ੀਸ਼ ਮਹਿਲ, ਜੁਝਾਰ ਨਗਰ ਤੋਂ ਇੱਕ-ਇੱਕ, ਰਾਜਪੁਰਾ ਦੇ ਨਿਉ ਆਫੀਸਰ ਕਲੋਨੀ ਤੋਂ ਚਾਰ, ਗੋਬਿੰਦ ਕਲੋਨੀ, ਕੇਐਸਐਮ ਰੋਡ, ਰਾਮ ਦੇਵ ਕਲੋਨੀ, ਨੇੜੇ ਸਿਵ ਮੰਦਰ ਤੋਂ ਦੋ-ਦੋ,ਗਾਂਧੀ ਕਲੋਨੀ, ਗੁਰਦੁਆਰਾ ਰੋਡ,ਅਮੀਰ ਕਲੋਨੀ, ਨੇੜੇ ਸਿਵਲ ਹਸਪਤਾਲ, ਰਾਜਪੁਰਾ, ਗਉਸ਼ਾਲਾ ਰੋਡ, ਸ਼ਾਮ ਨਗਰ, ਗੁਰੂ ਅਰਜਨ ਦੇਵ ਕਲੋਨੀ ਤੋਂ ਇੱਕ -ਇੱਕ, ਨਾਭਾ ਦੇ ਸ਼ਿਵਾ ਐਨਕਲੇਵ ਤੋਂ ਤਿੰਨ, ਡਾ.ਰਾਮ ਕਿ੍ਸ਼ਨ ਸਟਰੀਟ, ਵਿਕਾਸ ਕਲੋਨੀ, ਨਿੳੇੁ ਬਸਤੀ ਤੋਂ ਦੋ- ਦੋ,ਰਿਪੁਦਮਨ ਮੁੱਹਲਾ, ਅਜੀਤ ਨਗਰ, ਸ਼ਿਵਪੁਰੀ ਕਲੋਨੀ,ਪਟੇਲ ਨਗਰ,ਬੇਦੀਅਨ ਸਟਰੀਟ, ਮੋਤੀਆ ਬਾਜਾਰ, ਸੰਗਤਪੁਰਾ ਮੁਹੱਲਾ, ਡੇਰਾ ਪੁਰਾਨਾ ਹਾਥੀ ਖਾਨਾ,ਅਜੈਬ ਕਲੋਨੀ, ਕਮਲਾ ਕਲੋਨੀ, ਗਿੱਲ ਸਟਰੀਟ, ਬੱਤਾ ਸਟਰੀਟ ਤੋਂ ਇੱਕ ਇੱਕ, ਸਮਾਣਾ ਦੇ ਅਗਰਸੈਨ ਕਲੋਨੀ ਤੋਂ ਤਿੰਨ,ਮਾਛੀ ਹਾਤਾ ਦੋ-ਦੋ,ਸ਼ਿਵ ਸਕਤੀ ਵਾਟਿਕਾ ਕਲੋਨੀ ਅਤੇ ਘੜਾਮਾ ਪੱਤੀ ਤੋਂ ਇੱਕ-ਇੱਕ ਅਤੇ 13 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।ਜਿਨ੍ਹਾਂ ਵਿਚ ਦੋ ਗਰਭਵਤੀ ਅੋਰਤਾਂ ,ਦੋ ਸਿਹਤ ਕਰਮੀ ਅਤੇ ਇੱਕ ਪੁਲਿਸ ਕਰਮੀ ਵੀ ਸ਼ਾਮਲ ਹਨ।

ਡਾ. ਮਲਹੋਤਰਾ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਦੋ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਮੋਤ ਹੋ ਗਈ ਹੈ।ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਪੀੜ੍ਹਤ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ 45 ਹੋ ਗਈ ਹੈ।ਇਨ੍ਹਾਂ ਵਿਚੋਂ ਪਹਿਲਾ ਪਟਿਆਲਾ ਦੇ ਕਿ੍ਸ਼ਨਾ ਕਲੋਨੀ ਦਾ ਰਹਿਣ ਵਾਲਾ 28 ਸਾਲਾ ਵਿਅਕਤੀ ਜੋ ਕਿ ਥੇਲੇਸੀਮੀਆ ਦਾ ਪੁਰਾਣਾ ਮਰੀਜ ਸੀ ਅਤੇ ਪਿਛਲੇ 18 ਦਿਨਾਂ ਤੋਂ ਪੀਜੀਆਈ, ਚੰਡੀਗੜ੍ਹ ਵਿੱਚ ਦਾਖਲ ਸੀ ਅਤੇ ਕੋਵਿਡ ਪਾਜ਼ੇਟਿਵ ਸੀ, ਉਸ ਦੀ ਬੀਤੇ ਦਿਨੀ ਪੀਜੀਆਈ. ਵਿਚ ਮੋਤ ਹੋ ਗਈ। ਦੂਸਰਾ ਪਟਿਆਲਾ ਦੇ ਪ੍ਰਰੀਤ ਨਗਰ ਦਾ ਰਹਿਣ ਵਾਲਾ 64 ਸਾਲ ਬਜੁਰਗ ਜੋ ਕਿ ਸ਼ੁਗਰ, ਬੀਪੀ ਅਤੇ ਹੋਰ ਬਿਮਾਰੀਆਂ ਕਾਰਣ 29 ਜੁਲਾਈ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ ਅਤੇ ਕੋਵਿਡ ਪੋਜਟਿਵ ਸੀ,ਦੀ ਵੀ ਬੀਤੇ ਦਿਨੀ ਰਾਜਿੰਦਰਾ ਹਸਪਤਾਲ ਵਿਚ ਮੋਤ ਹੋ ਗਈ ਹੈ।