ਪੱਤਰ ਪ੍ਰਰੇਰਕ, ਸਮਾਣਾ : ਸਥਾਨਕ ਪਾਵਰਕਾਮ ਦੇ ਬਿਜਲੀ ਗਰਿੱਡ ਦਾ ਕੈਸ਼ੀਅਰ ਜਦੋਂ ਬੈਂਕ ਵਿਚ ਕੈਸ਼ ਜਮ੍ਹਾਂ ਕਰਵਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿਚ ਖੜੇ ਲੁਟੇਰੇ ਨੌਜਵਾਨ ਵਲੋਂ ਕੈਸ਼ ਲੁੱਟਣ ਦੀ ਨਾਕਾਮ ਕੋਸ਼ਿਸ਼ ਦਾ ਸਮਾਚਾਰ ਹੈ। ਪਾਵਰਕਾਮ ਗਰਿੱਡ ਦੇ ਸ਼ਹਿਰੀ ਕੈਸ਼ੀਅਰ ਤਰਸੇਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਬਾਅਦ ਦੁਪਹਿਰ ਪੌਣੇ ਚਾਰ ਵਜੇ ਦੇ ਕਰੀਬ ਉਹ ਪਾਰਵਕਾਮ ਦੇ ਦਫਤਰ ਤੋਂ ਆਪਣੀ ਸਕੂਟਰੀ ਤੇ ਸਾਢੇ 6 ਲੱਖ ਰੁਪਏ ਸਟੇਟ ਬੈਂਕ ਵਿਚ ਜਮਾਂ ਕਰਵਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਸੜਕ ਕਿਨਾਰੇ ਇਕ ਮੋਟਰਸਾਈਕਲ ਕੋਲ ਖੜੇ ਦੋ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਤੇ ਕੈਸ਼ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੈਸ਼ ਵਾਲਾ ਬੈਗ ਨਹੀਂ ਨਹੀਂ ਛੱਡਿਆ ਤਾਂ ਉਹ ਰਾਹਗੀਰਾਂ ਨੂੰ ਵੇਖ ਕੇ ਫਰਾਰ ਹੋ ਗਏ। ਇਸ ਸੰਬਧੀ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਸਿਟੀ ਪੁਲਿਸ ਨੂੰ ਸੂਚਨਾਂ ਦੇ ਦਿੱਤੀ ਗਈ ਹੈ। ਇਸ ਮਾਮਲੇ ਸੰਬਧੀ ਥਾਣਾ ਸਿਟੀ ਸਮਾਣਾ ਦੇ ਮੁੱਖੀ ਸਬ-ਇੰਸਪੈਕਟਰ ਕਰਨਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੰੁਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਸੜਕ ਕਿਨਾਰੇ ਲੱਗੇ ਕੈਮਰਿਆਂ ਦੀ ਫੁਟੇਜ਼ ਤੋਂ ਲੁਟੇਰਿਆਂ ਦੀ ਸਨਾਖਤ ਕਰਨ ਵਿਚ ਜੁੱਟ ਗਈ ਹੈ।