v> ਹਰਿੰਦਰ ਸ਼ਾਰਦਾ, ਪਟਿਆਲਾ : ਰਾਜਪੁਰਾ ਰੋਡ ਸਥਿਤ ਕਬਾੜੀ ਮਾਰਕੀਟ ਨਜ਼ਦੀਕ ਰਿਸ਼ੀ ਕਾਲੋਨੀ ਨੂੰ ਜਾਣ ਵਾਲੀ ਸੜਕ 'ਤੇ ਦੇਰ ਰਾਤ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਤੋਂ ਪਹਿਲਾਂ ਟਰੱਕ ਵਿੱਚ ਸਵਾਰ ਡਰਾਈਵਰ ਤੇ ਸਹਾਇਕ ਬਾਹਰ ਆ ਗਏ ਸਨ ਜਿਸਦੇ ਚੱਲਦਿਆਂ ਜਾਨੀ ਨੁਕਸਾਨ ਹੋਣੋ ਟਲ ਗਿਆ ਹੈ ਜਦਕਿ ਟਰੱਕ ਦੇ ਵਿੱਚ ਪਈਆਂ ਲੱਖਾਂ ਦੀਆਂ ਬੈਟਰੀਆਂ ਸੜ ਕੇ ਸੁਆਹ ਹੋ ਗਈਆ ਹਨ।

ਇਸ ਦੀ ਪੁਸ਼ਟੀ ਕਰਦਿਆਂ ਫਾਇਰ ਬ੍ਰਿਗੇਡ ਅਫਸਰ ਲਕਸ਼ਮਣ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀ ਇਕ ਗੱਡੀ ਮੌਕੇ 'ਤੇ ਪਹੁੰਚ ਗਈ ਸੀ ਜਿਸ ਵੱਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਉਦੋਂ ਤੱਕ ਉਸਦੇ ਅੰਦਰ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੱਕ ਨੂੰ ਅੱਗ ਲੱਗਣ ਦੇ ਕਾਰਨ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

Posted By: Jagjit Singh