ਜੀਐਸ ਮਹਿਰੋਕ, ਦੇਵੀਗੜ੍ਹ

ਸਮੂਹ ਕਿਸਾਨ ਜਥੇਬੰਦੀਆਂ ਵਲੋਂ ਅੰਦੋਲਨ ਨੂੰ ਤੇਜ਼ ਕਰਨ ਲਈ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦਾ ਪ੍ਰਰੋਗਰਾਮ ਉਲੀਕਿਆ ਗਿਆ ਹੈ। ਹਲਕਾ ਸਨੌਰ ਦੇ ਵੱਖ ਵੱਖ ਪਿੰਡਾਂ 'ਚ ਟਰੈਕਟਰ ਅਭਿਆਸ ਮਾਰਚ ਕੱਿਢਆ ਗਿਆ। ਇਸ ਮਾਰਚ ਵਿੱਚ ਵੱਖ ਵੱਖ ਪਿੰਡਾਂ ਤੋਂ 150 ਦੇ ਕਰੀਬ ਟਰੈਕਟਰਾਂ ਤੇ ਕਿਸਾਨ ਯੂਨੀਅਨ ਅਤੇ ਕੇਸਰੀ ਤੇ ਤਿਰੰਗੇ ਝੰਡੇ ਲਗਾਏ ਹੋਏ ਸਨ। ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਮਾਰਚ ਪਿੰਡ ਬਿੰਜਲ ਤੋਂ ਸ਼ੁਰੂ ਹੋ ਕੇ ਪਿੰਡ ਮਹਿਤਾਬਗੜ੍ਹ, ਅੌਝਾਂ, ਬਲੌਂਗੀ, ਰੌਸ਼ਨਪੁਰ , ਝੁੱਗੀਆਂ ਹੁੰਦਾ ਹੋਇਆ ਹਰਿਆਣਾ ਦੇ ਵੀ ਕੁਝ ਪਿੰਡਾਂ ਚੋਂ ਕਿਸਾਨਾਂ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਜਾਗਰੂਕ ਕਰਦਾ ਵਾਪਸ ਪਿੰਡ ਬਿੰਜਲ ਵਿਖੇ ਸੰਪੰਨ ਹੋਇਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦੱਲ ਸਰਕਲ ਮਗਰ ਸਾਹਿਬ ਦੇ ਪ੍ਰਧਾਨ ਭਰਪੂਰ ਸਿੰਘ ਮਹਿਤਾਬਗੜ੍ਹ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ। ਇਸ ਮੌਕੇ ਸਰਕਲ ਪ੍ਰਧਾਨ ਭਰਪੂਰ ਸਿੰਘ ਮਹਿਤਾਬਗੜ੍ਹ ਨੇ ਕਿਹਾ ਕਿ ਲੋਕਾਂ ਦੇ ਤਿੱਖੇ ਸੰਘਰਸ਼ ਅੱਗੇ ਮੋਦੀ ਸਰਕਾਰ ਹਾਰਦੀ ਨਜਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਸੰਘਰਸ਼ ਆਉਂਦੇ ਦਿਨਾਂ 'ਚ ਸਰਕਲ ਮਗਰ ਸਾਹਿਬ ਦੇ ਹੋਰ ਪਿੰਡਾਂ ਵਿੱਚ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦੇ ਹਰ ਵਰਗ ਵਿੱਚ ਵਿਰੋਧ ਨਜਰ ਆ ਰਿਹਾ ਹੈ। ਇਸ ਲਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਆਉਂਦੇ ਦੋ ਦਿਨਾਂ ਵਿੱਚ ਭਾਰੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ਰਾਹੀਂ ਦਿੱਲੀ ਪਹੁੰਚਕੇ ਕਿਸਾਨ ਪਰੇਡ 'ਚ ਸ਼ਾਮਲ ਹੋਣਗੇ। ਇਸ ਮੌਕੇ ਭਰਪੂਰ ਸਿੰਘ ਮਹਿਤਾਬਗੜ੍ਹ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਬਿੰਜਲ, ਸੁਬੇਗ ਸਿੰਘ ਬਿੰਜਲ, ਰੁਪਿੰਦਰ ਸਿੰ ਸਰਪੰਚ ਮਹਿਤਾਬਗੜ੍ਹ, ਕੇਸਰ ਸਿੰਘ, ਲਖਮੀਰ ਸਿੰਘ ਬਿੰਜਲ, ਗੁਰਪ੍ਰਰੀਤ ਸਿੰਘ, ਨਾਇਬ ਸਿੰਘ, ਗਿਆਨ ਸਿੰਘ, ਹਰਭਜਨ ਸਿੰਘ, ਦਵਿੰਦਰ ਸਿੰਘ, ਸਵਰਨ ਸਿੰਘ, ਮਲਕੀਤ ਸਿੰਘ, , ਸੁਖਦੇਵ ਸਿੰਘ, ਬੂਟਾ ਸਿੰਘ ਅਤੇ ਲਖਵੀਰ ਸਿੰਘ ਬਿੰਜਲ ਆਦਿ ਸ਼ਾਮਲ ਸਨ।