ਪੱਤਰ ਪ੍ਰਰੇਰਕ, ਬਹਾਦਰਗੜ੍ਹ : ਪਟਿਆਲਾ ਰਾਜਪੁਰਾ ਰੋਡ ਨੈਸ਼ਨਲ ਹਾਈਵੇ ਨੰਬਰ 7 'ਤੇ ਪਿੰਡ ਧਰੇੜੀ ਜੱਟਾਂ ਵਿਖੇ ਸਥਿਤ ਟੋਲ ਪਲਾਜਾ ਵਿਖੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਅਤੇ ਟੋਲ ਮੈਨੇਜਮੈਂਟ ਵਲੋਂ ਸਾਂਝੇ ਤੌਰ 'ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ 'ਚ ਵੱਖ ਵੱਖ ਟੋਲ ਪਲਾਜਿਆਂ 'ਤੇ ਕੰਮ ਕਰਨ ਵਾਲੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਵਾਈਸ ਪ੍ਰਧਾਨ ਦਰਸ਼ਨ ਸਿੰਘ ਲਾਡੀ, ਟੋਲ ਪਲਾਜਾ ਕੰਪਨੀ ਦੇ ਐਮਡੀ ਪਵਨ ਕੁਮਾਰ ਬੈਂਸਲਾ, ਟੋਲ ਪਲਾਜਾ ਦੇ ਮੈਨੇਜਰ ਸ਼ਿਸ਼ੂਪਾਲ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਇਸ ਸਨਮਾਨ ਸਮਾਰੋਹ ਦੌਰਾਨ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਵਾਲੇ ਵਰਕਰ ਯੂਨੀਅਨ ਦੇ ਮੈਂਬਰਾਂ ਅਤੇ ਮੈਨੇਜਮੈਂਟ 'ਚ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਸੈਫਦੀਪੁਰ, ਜਗਰੂਪ ਸਿੰਘ ਸ਼ੇਰਾ, ਅਮਰਜੀਤ ਸਿੰਘ ਪ੍ਰਧਾਨ ਸਮਾਣਾ ਟੋਲ ਪਲਾਜਾ ਯੂਨੀਅਨ, ਗੁਰਧਿਆਨ ਸਿੰਘ ਕਾਲਾਝਾੜ ਯੂਨੀਅਨ ਆਦਿ ਹਾਜ਼ਰ ਸਨ।