v> ਭਾਦਸੋਂ ,ਮਹਿੰਦਰਪਾਲ ਬੱਬੀ : ਨਾਭਾ-ਭਾਦਸੋਂ ਰੋਡ 'ਤੇ ਪਿੰਡ ਸਕਰਾਲੀ ਨੇੜੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ। ਤਿੰਨ ਨੌਜਵਾਨਾਂ ਚੋਂ ਇਕ ਦੀ ਪਛਾਣ ਯੁਵਇੰਦਰ ਸਿੰਘ ਵਾਸੀ ਅਲਹੌਰਾਂ ਕਲੋਨੀ ਨਾਭਾ ਵਜੋਂ ਹੋਈ ਹੈ ਜੋ ਆਪਣੇ ਮਾਪਿਆਂ ਨੂੰ ਘਰੋਂ ਕਿਸੇ ਪ੍ਰਾਈਵੇਟ ਫੈਕਟਰੀ ਵਿਚੋਂ ਰਾਤ ਦੀ ਡਿਊਟੀ ਕਰਨ ਸਬੰਧੀ ਦੱਸ ਕੇ ਆਇਆ ਸੀ ਤੇ ਦੋ ਹੋਰ ਅਣਪਛਾਤੇ ਨੌਜਵਾਨਾਂ ਨਾਲ ਵਾਪਸ ਘਰ ਜਾ ਰਿਹਾ ਸੀ ।

ਮਿਲੀ ਜਾਣਕਾਰੀ ਮੁਤਾਬਿਕ ਰਸਤੇ ਵਿਚ ਇਕ ਟਰੱਕ ਨੂੰ ਕਰਾਸ ਕਰਦਿਆਂ ਇਕ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਕਾਰ ਚਾਲਕ ਕਾਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਨ੍ਹਾਂ ਤਿੰਨਾਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੀ ਪਛਾਣ ਮਿਊਜ਼ਿਕ ਡਾਇਰੈਕਟਰ ਅਜੇ ਸਹੋਤਾ ਦੇ ਇਕਲੌਤੇ ਪੁੱਤਰ ਵਜੋਂ ਹੋ ਸਕੀ ਹੈ ਅਤੇ ਦੋ ਨੌਜਵਾਨਾਂ ਦੀ ਪਛਾਣ ਹੋਣੀ ਅਜੇ ਬਾਕੀ ਹੈ, ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

Posted By: Tejinder Thind