ਪੱਤਰ ਪ੍ਰਰੇਰਕ, ਰਾਜਪੁਰਾ : ਕੋਰੋਨਾ ਵਾਇਰਸ ਦੇ ਚਲਦਿਆਂ ਰਾਜਪੁਰਾ-ਟਾਊਨ ਸਥਿੱਤ 3 ਦੁਕਾਨਾਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਚਲਦਿਆਂ ਸਿਵਲ ਪ੍ਰਸ਼ਾਸ਼ਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਲਾਕਡਾਊਨ ਚੱਲਦਾ ਹੋਣ ਕਰਕੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਜ਼ਾਰਾਂ 'ਚ ਕਿਸੇ ਵੀ ਤਰ੍ਹਾਂ ਦੀ ਭੀੜ 'ਤੇ ਨਾ ਹੋਣ ਦੇ ਲੲ ਦੁਕਾਨਦਾਰਾਂ ਨੁੂੰ ਆਪਣੀਆਂ ਦੁਕਾਨਾਂ ਖੋਲਣ ਦੇ ਦਿਨ ਫਿਕਸ ਕੀਤੇ ਹੋਏ ਹਨ। ਪਰ ਜਦੋਂ ਅੱਜ ਰਾਜਪੁਰਾ ਸ਼ਹਿਰ ਦੇ ਬਾਂਸ ਬਜ਼ਾਰ 'ਚ ਕੁਝ ਦੁਕਾਨਾਂ ਫਿਕਸ ਦਿਨ ਦੇ ਉਲਟ ਖੁੱਲੀਆਂ ਹੋਈਆਂ ਸਨ ਤਾਂ ਸਿਵਲ ਪ੍ਰਸ਼ਾਸ਼ਨ ਵੱਲੋਂ ਸਿਵਲ ਮੈਜਿਸਟ੍ਰੇਟ ਜੇ.ਈ ਪਵਨ ਕੁਮਾਰ ਤੇ ਜੇ.ਈ ਸਵਰਨ ਸਿੰਘ ਸਮੇਤ ਪੁਲਿਸ ਪਾਰਟੀ ਬਾਂਸ ਬਜ਼ਾਰ 'ਚ ਪਹੁੰਚੇ ਤਾਂ ਹਾਰਡ ਵੇਅਰ ਦੀਆਂ 2 ਅਤੇ ਇੱਕ ਸੈਨੇਟਰੀ ਦੇ ਸਮਾਨ ਦੀ ਦੁਕਾਨ ਨੂੰ ਸੀਲ ਕਰ ਕਰਕੇ ਇਸਦੀ ਸੂਚਨਾ ਐਸ.ਡੀ.ਐਮ ਕਮ ਸਬ-ਡਵੀਜ਼ਨ ਮੈਜਿਸਟ੍ਰੇਟ ਨੂੰ ਦੇ ਦਿੱਤੀ। ਡਿਊਟੀ ਮੈਜਿਸਟ੍ਰੇਟ ਜੇ.ਈ ਪਵਨ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨ੍ਹਾਂ ਤੋਂ ਹੀ ਦੁਕਾਨਦਾਰਾਂ ਨੂੰ ਫਿਕਸ ਦਿਨਾਂ 'ਚ ਹੀ ਆਪਣੀਆਂ ਦੁਕਾਨਾਂ ਖੋਲਣ ਦੇ ਹੁਕਮ ਦਿੱਤੇ ਗਏ ਹਨ।