ਨਾਲੇ ਨੂੰ ਚੌੜਾ ਕਰਨ ਦਾ ਚੱਲ ਰਿਹਾ ਸੀ ਕੰਮ

ਸਟਾਫ ਰਿਪੋਰਟਰ, ਪਟਿਆਲਾ : ਨਗਰ ਨਿਗਮ ਵੱਲੋਂ ਨਾਲਾ ਚੌੜਾ ਕਰਨ ਦੇ ਚੱਲ ਰਹੇ ਕੰਮ ਦੌਰਾਨ ਇੱਥੋਂ ਨੇੜਲੇ ਤਿੰਨ ਮਕਾਨ ਰਾਤ ਨੂੰ ਢਹਿ-ਢੇਰੀ ਹੋ ਗਏ। ਹਾਦਸਾ ਹੁੰਦਿਆਂ ਹੀ ਜੇਸੀਬੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਦ ਕਿ ਭੜਕੇ ਲੋਕਾਂ ਵੱਲੋਂ ਨਗਰ ਨਿਗਮ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਮੌਕੇ 'ਤੇ ਮੌਜੂਦ ਮਹਿੰਦਰ ਕੁਮਾਰ, ਜਤਿੰਦਰ ਸਿੰਘ ਤੇ ਲਖਵਿੰਦਰ ਨੇ ਦੱਸਿਆ ਮਹਿੰਦਰਾ ਕਾਲਜ ਨੇੜੇ ਨਾਲੇ ਕੋਲ ਖੜਕਾ ਹੋਣ ਦੀ ਆਵਾਜ਼ ਸੁਣੀ ਤਾਂ ਬਾਹਰ ਜਾ ਕੇ ਦੇਖਿਆ ਤਾਂ ਕੇ ਨਾਲੇ ਕੋਲ ਬਣੇ ਘਰਾਂ ਦੀਆਂ ਕੰਧਾਂ ਡਿੱਗ ਰਹੀਆਂ ਸਨ ਤੇ ਦੇਖਦੇ ਹੀ ਦੇਖਦੇ ਤਿੰਨ ਘਰਾਂ ਦਾ ਭਾਰੀ ਨੁਕਸਾਨ ਹੋ ਗਿਆ। ਮੌਕੇ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਕਾਸ਼ ਸ਼ਰਮਾ ਬੌਕਸਰ ਵੱਲੋਂ ਪੰਹਚਸ਼ਰਮਾ ਨੇ ਕਿਹਾ ਕਿ ਮੇਅਰ ਵਿਕਾਸ ਦੇ ਨਾਂ 'ਤੇ ਸ਼ਹਿਰ ਦਾ ਵਿਨਾਸ਼ ਕਰ ਰਿਹਾ ਹੈ। ਨਾਲੇ ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਦੌਰਾਨ ਅਜਿਹਾ ਹਾਦਸਾ ਪਹਿਲਾਂ ਵੀ ਵਾਪਰ ਚੁੱਕਿਆ ਹੈ ਪਰ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਸਬਕ ਨਾ ਲਿਆ ਅਤੇ ਬੀਤੀ ਰਾਤ ਮੁੜ ਵੱਡਾ ਹਾਦਸਾ ਵਾਪਰ ਗਿਆ ਹੈ। ਆਕਾਸ਼ ਨੇ ਦੱਸਿਆ ਕਿ ਅਹਿਸਾਸ 'ਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਿੰਨ ਘਰਾਂ ਦਾ ਵਿੱਤੀ ਨੁਕਸਾਨ ਬਹੁਤ ਹੋਇਆ।

ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਈ ਘਰਾਂ ਦੀ ਨਾਲ ਦੇ ਬਿਲਕੁੱਲ ਨਾਲ ਉਸਾਰੀ ਕੀਤੀ ਹੋਈ ਹੈ, ਜੋ ਕਿ ਨਾਜਾਇਜ਼ ਕਬਜ਼ੇ ਹਨ। ਇਸ ਸਬੰਧੀ ਨਿਗਮ ਵਲੋਂ ਮਕਾਨ ਮਾਲਕਾਂ ਨੂੰ ਉਸਾਰੀਆਂ ਪਿਛੇ ਹਟਾਉਣ ਲਈ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਪਰ ਕਿਸੇ 'ਤੇ ਕੋਈ ਅਸਰ ਨਹੀਂ ਹੋਇਆ ਹੈ। ਬੀਤੀ ਰਾਤ ਹਾਦਸੇ ਦਾ ਕਾਰਨ ਵੀ ਇਹੀ ਹੈ।