ਪੱਤਰ ਪ੍ਰਰੇਰਕ, ਪਟਿਆਲਾ

ਪਰਦੇਸੀ ਪੰਜਾਬੀ ਨੌਜਵਾਨ ਨਾਲ ਦੋ ਵਿਆਹ ਕਰ ਚੁੱਕੀ ਅੌਰਤ ਵਲੋਂ ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਵਿਆਹ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਸ਼ਿਕਾਇਤ ਦੇ ਅਧਾਰ ਥਾਣਾ ਜੁਲਕਾਂ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤ ਕਰਤਾ ਦਲਜੀਤ ਸਿੰਘ ਅਨੁਸਾਰ ਡੇਢ ਸਾਲ ਪਹਿਲਾਂ ਸਪੇਨ ਗਿਆ ਹੋਇਆ ਸੀ। ਸਪੇਨ ਜਾਣ ਤੋਂ ਪਹਿਲਾਂ ਉਸ ਦੇ ਦੋਸਤ ਨੇ ਉਸ ਦੀ ਮੁਲਾਕਾਤ ਸਿਮਰਨਜੀਤ ਕੌਰ ਨਾਲ ਕਰਵਾਈ ਸੀ। ਇਸ ਦੇ ਕੁਝ ਸਮੇਂ ਬਾਅਦ ਉਹ ਸਪੇਨ ਚੱਲਿਆ ਗਿਆ। ਸਪੇਨ ਜਾ ਕੇ ਉਸ ਦੀ ਅਕਸਰ ਫ਼ੋਨ ਤੇ ਸਿਮਰਨਜੀਤ ਗੱਲਬਾਤ ਹੁੰਦੀ ਰਹਿੰਦੀ ਸੀ। ਇਸ ਦੌਰਾਨ ਸਿਮਰਨਜੀਤ ਕੌਰ ਨੇ ਵਾਅਦਾ ਕੀਤਾ ਕਿ ਉਹ ਉਸ ਨੂੰ ਕੈਨੇਡਾ ਲੈ ਕੇ ਜਾਵੇਗੀ। ਉਹ ਜੂਨ ਮਹੀਨੇ ਵਿਚ ਸਪੇਨ ਤੋਂ ਵਾਪਸ ਆ ਗਿਆ ਤੇ ਫੇਰ 23 ਜੂਨ ਨੂੰ ਸਿਮਰਨਜੀਤ ਕੌਰ ਨਾਲ ਕੋਰਟ ਮੈਰਿਜ ਕਰਾ ਲਈ। ਉਸ ਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਸਿਮਰਨਜੀਤ ਕੌਰ ਦਾ ਪਹਿਲਾ ਵਿਆਹ ਹਰਿਆਣੇ ਵਿਚ ਹੋਇਆ ਸੀ, ਜਿਸ ਨੂੰ ਤਲਾਕ ਦੇਣ ਤੋਂ ਬਾਅਦ ਉਸ ਨੇ ਅਰਬਨ ਅਸਟੇਟ ਵਾਸੀ ਜਸਵਿੰਦਰ ਸਿੰਘ ਨਾਲ ਦੂਜਾ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਸਿਮਰਨਜੀਤ ਕੌਰ ਨੇ ਉਸ ਦਾ ਪੈਨ ਕਾਰਡ, ਵੋਟਰ ਕਾਰਡ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਵੀ ਆਪਣੇ ਕੋਲ ਰੱਖੇ ਹੋਏ ਹਨ।