ਮਹਿੰਦਰਪਾਲ ਬੱਬੀ, ਭਾਦਸੋਂ : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਖਿਜਰਪੁਰ ਵਿਖੇ ਐੱਨਆਰਆਈ ਪਰਿਵਾਰ ਦੇ ਘਰ ਵੜ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਖਿਜਰਪੁਰ ਦੇ ਐੱਨਆਰਆਈ ਪਰਿਵਾਰ ਬਲਵਿੰਦਰ ਸਿੰਘ ਤੇ ਉਸ ਦੇ ਭਰਾ ਗੁਰਮੇਲ ਸਿੰਘ ਦੇ ਘਰ ਰਾਤ ਨੂੰ ਚੋਰਾਂ ਨੇ ਚੋਰੀ ਕੀਤੀ। ਉਹ ਸੋਨੇ ਦੀ ਚੂੜੀ, 3 ਛਾਪਾਂ, ਚਾਂਦੀ ਦੇ 3 ਜੋੜੇ, ਝਾਂਜਰਾਂ, 4 ਛਾਪਾਂ, ਡੇਢ ਲੱਖ ਰੁਪਏ ਦੇ ਕਰੀਬ ਕੱਪੜਾ, 25 ਹਜ਼ਾਰ ਰੁਪਏ ਦੇ ਕਰੀਬ ਨਕਦੀ ਤੇ ਹੋਰ ਸਾਮਾਨ ਚੁੱਕ ਕੇ ਲੈ ਗਏ। ਇਸ ਦੌਰਾਨ ਪੜਤਾਲ ਕਰਨ ਗਏ ਏਐੱਸਆਈ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। ਇਸ ਮੌਕੇ ਏ.ਆਈ ਮਾਲਵਿੰਦਰ ਸਿੰਘ ਨਾਲ, ਹੋਲਦਾਰ ਹਰਮਿੰਦਰ ਸਿੰਘ, ਸਰਬਜੀਤ ਕੌਰ, ਹੈੱਡ ਕਾਂਸਟੇਬਲ ਬਿੱਲੂ ਸਿੰਘ ਆਦਿ ਹਾਜ਼ਰ ਸਨ।

Posted By: Seema Anand