style="text-align: justify;"> ਪੱਤਰ ਪ੍ਰਰੇਰਕ, ਫ਼ਤਹਿਗੜ੍ਹ ਸਾਹਿਬ : ਜੀਟੀ ਰੋਡ 'ਤੇ ਸਥਿਤ ਮੈਕਡੋਨਲ ਰੈਸਤਰਾਂ ਅੱਗੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਕੀਮਤੀ ਸਾਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੂਲੇਪੁਰ ਦੇ ਸਬ ਇੰਸਪੈਕਟਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕੈਪਟਨ ਮੇਘਾਲੀਨ ਬੋਰਾ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਡਿਊਟੀ ਕਰਦੇ ਹਨ ਤੇ 21 ਨਵੰਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਕਾਰ 'ਚਂ ਜੈਪੁਰ ਜਾ ਰਹੇ ਸਨ ਤੇ ਕਰੀਬ 11:30 ਵਜੇ ਉਹ ਮੈਕਡੋਨਾਲਡ ਰੈਸਤਰਾਂ 'ਤੇ ਰੁਕੇ ਸਨ। ਜਦੋਂ ਉਨ੍ਹਾਂ ਨੇ ਕਰੀਬ 20 ਮਿੰਟ ਬਾਅਦ ਆ ਕੇ ਦੇਖਿਆ ਤਾਂ ਡਰਾਈਵਰ ਸੀਟ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਕਾਰ 'ਚ ਪਏ ਦੋ ਬੈਗ ਚੋਰੀ ਹੋ ਚੁੱਕੇ ਸਨ। ਜਿਨ੍ਹਾਂ 'ਚ 2 ਮੋਬਾਈਲ, ਇਕ ਸੋਨੇ ਦੀ ਚੈਨੀ, ਇਕ ਜੋੜਾ ਸੋਨੇ ਦੀਆਂ ਵਾਲ਼ੀਆਂ ਅਤੇ ਕੁਝ ਜ਼ਰੂਰੀ ਕਾਗ਼ਜ਼ਾਤ ਸਨ। ਸਬ ਇੰਸਪੈਕਟਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਰੈਸਤਰਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕਰਨ 'ਤੇ ਸਾਹਮਣੇ ਆਇਆ ਇਕ ਕਾਰ ਸਰਹਿੰਦ ਵਲੋਂ ਆਈ। ਜਿਸ 'ਚ ਸਵਾਰ ਵਿਅਕਤੀ ਸਾਮਾਨ ਚੋਰੀ ਕਰ ਕੇ ਕਾਰ ਸਰਹਿੰਦ ਵੱਲ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਚੋਰਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।