ਐੱਚਐੱਸ ਸੈਣੀ, ਰਾਜਪੁਰਾ : ਰਾਜਪੁਰਾ ਦੀ ਥਾਣਾ ਸਦਰ ਪੁਲਿਸ ਵੱਲੋਂ ਜਸ਼ਨ ਹੋਟਲ ਨੇੜੇ ਨਾਕਾਬੰਦੀ ਕਰ ਕੇ ਕੇਜ਼ੈੱਡਐੱਫ਼ ਅੱਤਵਾਦੀ ਜਥੇਬੰਦੀ ਨਾਲ ਸਬੰਧਤ ਕਾਬੂ ਕੀਤੇ ਗਏ 2 ਅੱਤਵਾਦੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਦੋਵਾਂ ਨੂੰ 7 ਦਿਨ੍ਹਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ, ਜਦਕਿ ਬਾਕੀ ਰਹਿੰਦੇ 5 ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਰਵਾਨਾ ਕਰ ਦਿੱਤੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਰਾਜਪੁਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਦੇ ਐੱਸਐੱਚਓ ਗੁਰਪ੍ਰਰੀਤ ਸਿੰਘ ਹਾਂਡਾ ਵੱਲੋਂ ਪੁਲਿਸ ਪਾਰਟੀ ਸਮੇਤ ਜਸ਼ਨ ਹੋਟਲ ਨੇੜੇ ਨਾਕਾਬੰਦੀ ਦੌਰਾਨ ਕੇਜ਼ੈੱਡਐੱਫ ਨਾਂ ਦੀ ਅੱਤਵਾਦੀ ਜਥੇਬੰਦੀ ਨਾਲ ਸਬੰਧਤ 2 ਵਿਅਕਤੀ ਹਰਜੀਤ ਸਿੰਘ ਉਰਫ਼ ਰਾਜੂ ਤੇ ਸਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਮੀਆਂਪੁਰ ਥਾਣਾ ਸਰਾਏਂ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 4 ਪਿਸਟਲ 32 ਬੋਰ, 6 ਮੈਗਜ਼ੀਨ 32 ਬੋਰ ਪਿਸਟਲ, ਇਕ 9 ਐੱਮਐੱਮ ਪਿਸਟਲ ਸਮੇਤ 2 ਮੈਗਜ਼ੀਨ, 8 ਜਿੰਦਾ ਰੋਂਦ 32 ਬੌਰ (7.65 ਐੱਮਐੱਮ) ਤੇ ਇਕ ਰਿਵਾਲਵਰ 32 ਬੋਰ ਬਰਾਮਦ ਹੋਏ ਸਨ। ਇਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਅਸਲਾ ਅੰਮਿ੍ਤਸਰ ਜੇਲ੍ਹ 'ਚ ਬੰਦ ਉਨ੍ਹਾਂ ਦੇ ਇੱਕ ਸਾਥੀ ਦੇ ਕਹਿਣ 'ਤੇ ਬਹਿਰਾਮਪੁਰ ਮੱਧ ਪ੍ਰਦੇਸ ਤੋਂ ਲਿਆਏ ਸਨ ਤੇ ਅੱਗੇ ਅੰਮਿ੍ਤਸਰ ਵਿਖੇ ਸਪਲਾਈ ਕਰਨਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਗਰੁੱਪ 'ਚ ਸ਼ੁਭਦੀਪ ਸਿੰਘ ਉਰਫ ਸ਼ੁਭ ਵਾਸੀ ਪਿੰਡ ਚੀਚਾ ਖਾਣਾ ਘਰਿੰਡਾ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ, ਅਮਿ੍ਤਪਾਲ ਸਿੰਘ ਉਰਫ਼ ਬਾਠ ਵਾਸੀ ਪਿੰਡ ਮੀਆਂਪੁਰ ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ , ਰੋਮੀ ਵਾਸੀ ਛੇਹਰਟਾ ਜ਼ਿਲ੍ਹਾ ਅਮਿੰ੍ਤਸਰ ਦਿਹਾਤੀ, ਗੋਲਡੀ ਵਾਸੀ ਸਫ਼ੈਦੋ ਜ਼ਿਲ੍ਹਾ ਕਰਨਾਲ ਹਰਿਆਣਾ ਤੇ ਆਸ਼ੂ ਵਾਸੀ ਸਫੈਦੋ ਜ਼ਿਲ੍ਹਾ ਕਰਨਾਲ ਹਰਿਆਣਾ ਵੀ ਸ਼ਾਮਲ ਹਨ ਜੋ ਕਿ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ, ਜਿਸ 'ਤੇ ਥਾਣਾ ਸਦਰ ਪੁਲਿਸ ਨੇ ਉਕਤ ਸਾਰਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤੇ 2 ਵਿਅਕਤੀਆਂ ਨੂੰ ਅਦਾਲਤ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 7 ਦਿਨ੍ਹਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।